Site icon TheUnmute.com

ਮਾਲਦੀਵ ਦੇ ਰਾਸ਼ਟਰਪਤੀ ਦੀ ਡਾ. ਐਸ ਜੈਸ਼ੰਕਰ ਨਾਲ ਮੁਲਾਕਾਤ, ਕਿਹਾ- “ਦੋਵੇਂ ਦੇਸ਼ਾਂ ਦੀ ਭਾਈਵਾਲੀ ਮਜ਼ਬੂਤ”

Maldives

ਚੰਡੀਗੜ੍ਹ, 10 ਅਗਸਤ 2024: ਮਾਲਦੀਵ (Maldives) ਤੇ ਭਾਰਤ ਨਾਲ ਸਬੰਧਾਂ ‘ਚ ਤਣਾਅ ਵਿਚਾਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਅੱਜ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਹੈ ।

ਇਸ ਬਾਰੇ ਮੁਹੰਮਦ ਮੁਈਜ਼ੂ ਨੇ ਟਵੀਟ ਕੀਤਾ ਕਿ ਅੱਜ ਡਾ. ਐਸ ਜੈਸ਼ੰਕਰ ਨੂੰ ਮਿਲ ਕੇ ਅਤੇ ਮਾਲਦੀਵ (Maldives) ਦੇ 28 ਟਾਪੂਆਂ ‘ਚ ਪਾਣੀ ਅਤੇ ਸੀਵਰੇਜ ਪ੍ਰੋਜੈਕਟਾਂ ਨੂੰ ਅਧਿਕਾਰਤ ਤੌਰ ‘ਤੇ ਸੌਂਪਣ ‘ਚ ਉਨ੍ਹਾਂ ਨਾਲ ਸ਼ਾਮਲ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਮੁਈਜ਼ੂ ਨੇ ਕਿਹਾ ਕਿ ਹਮੇਸ਼ਾ ਮਾਲਦੀਵ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦਾ ਧੰਨਵਾਦ ।

ਮੁਈਜ਼ੂ ਨੇ ਕਿਹਾ ਕਿ ਸਾਡੀ ਸਥਾਈ ਭਾਈਵਾਲੀ ਲਗਾਤਾਰ ਮਜ਼ਬੂਤ ​​ਹੋ ਰਹੀ ਹੈ, ਜੋ ਸੁਰੱਖਿਆ, ਵਿਕਾਸ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ‘ਚ ਸਹਿਯੋਗ ਰਾਹੀਂ ਸਾਡੇ ਦੇਸ਼ਾਂ ਨੂੰ ਨੇੜੇ ਲਿਆ ਰਹੀ ਹੈ। ਅਸੀਂ ਇਕੱਠੇ ਮਿਲ ਕੇ ਖੇਤਰ ਲਈ ਇੱਕ ਉੱਜਵਲ, ਵਧੇਰੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰਦੇ ਹਾਂ।

Exit mobile version