President Draupadi Murmu

President Election: ਭਾਰਤ ਦੀ 15ਵੀਂ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ

ਚੰਡੀਗੜ੍ਹ 21 ਜੁਲਾਈ 2022: ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ (Draupadi Murmu) ਨੇ ਰਾਸ਼ਟਰਪਤੀ ਚੋਣਾਂ ‘ਚ ਜਿੱਤ ਪ੍ਰਾਪਤ ਕੀਤੀ ਹੈ | ਦ੍ਰੌਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਦੇ ਰੂਪ ‘ਚ 25 ਜੁਲਾਈ ਨੂੰ ਸਹੁੰ ਚੁੱਕੇਗੀ | ਤੀਜੇ ਦੌਰ ਦੀ ਗਿਣਤੀ ਵਿੱਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਉੜੀਸਾ ਅਤੇ ਪੰਜਾਬ ਸ਼ਾਮਲ ਹਨ। ਇਸ ਗੇੜ ਵਿੱਚ ਵੇਲਿਡ 1,333 ਹਨ। ਜਿਸ ਦੀ ਵੈਲਿਊ 1,65,664 ਹੈ। ਦਰੋਪਦੀ ਮੁਰਮੂ ਨੂੰ 812, ਯਸ਼ਵੰਤ ਸਿਨਹਾ ਨੂੰ 521 ਵੋਟਾਂ ਮਿਲੀਆਂ ਹਨ | ਇਸ ਦੌਰਾਨ ਦਿੱਲੀ ’ਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਜਸ਼ਨ ਮਨਾਇਆ ਜਾ ਰਿਹਾ ਹੈ |

Scroll to Top