Site icon TheUnmute.com

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡੀ.ਵਾਈ. ਚੰਦਰਚੂੜ ਨੂੰ 50ਵੇਂ ਚੀਫ਼ ਜਸਟਿਸ ਵਜੋਂ ਚੁਕਾਈ ਸਹੁੰ

D.Y. Chandrachud

ਚੰਡੀਗੜ੍ਹ 09 ਨਵੰਬਰ 2022: ਸੁਪਰੀਮ ਕੋਰਟ ਦੇ ਜਸਟਿਸ ਡੀ.ਵਾਈ. ਚੰਦਰਚੂੜ (D.Y. Chandrachud) ਨੇ ਅੱਜ ਦੇਸ਼ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲ ਲਿਆ ਹੈ। ਚੰਦਰਚੂੜ ਨੂੰ ਬੁੱਧਵਾਰ ਸਵੇਰੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਉਹ ਸੀਜੇਆਈ ਯੂਯੂ ਲਲਿਤ ਦੀ ਥਾਂ ਲੈਣਗੇ, ਜੋ ਅੱਜ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਸੀਜੇਆਈ ਯੂਯੂ ਲਲਿਤ ਨੂੰ ਰਸਮੀ ਬੈਂਚ ਦਾ ਗਠਨ ਕਰਕੇ ਵਿਦਾਇਗੀ ਦਿੱਤੀ ਗਈ ਸੀ।

ਜਸਟਿਸ ਡੀ.ਵਾਈ. ਚੰਦਰਚੂੜ (D.Y. Chandrachud) ਦੇ ਪਿਤਾ ਯਸ਼ਵੰਤ ਵਿਸ਼ਨੂੰ ਚੰਦਰਚੂੜ ਵਾਈ.ਵੀ ਚੰਦਰਚੂੜ ਦੇਸ਼ ਦੇ 16ਵੇਂ ਚੀਫ਼ ਜਸਟਿਸ ਸਨ। ਵਾਈ.ਵੀ ਚੰਦਰਚੂੜ ਦਾ ਕਾਰਜਕਾਲ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ ਕਰੀਬ ਸੱਤ ਸਾਲ ਰਿਹਾ। ਇਹ ਕਿਸੇ CJI ਦਾ ਹੁਣ ਤੱਕ ਦਾ ਸਭ ਤੋਂ ਲੰਬਾ ਕਾਰਜਕਾਲ ਹੈ। ਉਨ੍ਹਾਂ ਦੇ ਪੁੱਤਰ ਜਸਟਿਸ ਡੀਵਾਈ ਚੰਦਰਚੂੜ ਆਪਣੇ ਪਿਤਾ ਦੀ ਸੇਵਾਮੁਕਤੀ ਦੇ 37 ਸਾਲ ਬਾਅਦ ਸੀਜੇਆਈ ਬਣੇ ਹਨ। ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਮਿਸਾਲ ਹੈ ਕਿ ਪਿਤਾ ਤੋਂ ਬਾਅਦ ਪੁੱਤਰ ਵੀ CJI ਬਣੇਗਾ।

Exit mobile version