Indian Navy

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਦੇ ਨਵੇਂ ਝੰਡੇ ਦੇ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ 06 ਦਸੰਬਰ 2022: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਭਾਰਤੀ ਜਲ ਸੈਨਾ ਦੇ ਨਵੇਂ ਝੰਡੇ ਅਤੇ ਭਾਰਤੀ ਜਲ ਸੈਨਾ (Indian Navy) ਕਰੈਸਟ ਦੇ ਨਵੇਂ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਉਦਘਾਟਨ ਐਤਵਾਰ (04 ਦਸੰਬਰ 2022) ਨੂੰ ਵਿਸ਼ਾਖਾਪਟਨਮ ਵਿੱਚ ਜਲ ਸੈਨਾ ਦਿਵਸ ‘ਤੇ ਕੀਤਾ ਗਿਆ ਸੀ। ਸਰਕਾਰ ਨੇ ਬਸਤੀਵਾਦੀ ਯੁੱਗ ਨਾਲ ਜੁੜੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਇਹ ਕਦਮ ਚੁੱਕਿਆ ਅਤੇ ਰਾਸ਼ਟਰੀ ਯਤਨਾਂ ਦੇ ਅਨੁਸਾਰ ਭਾਰਤੀ ਨੇਵੀ ਕਰੈਸਟ ਨੂੰ ਇੱਕ ਨਵੇਂ ਡਿਜ਼ਾਈਨ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਝੰਡੇ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

Indian Navy - Wikipedia

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਆਈਐਨਐਸ ਵਿਕਰਾਂਤ ਨੂੰ ਸ਼ਾਮਲ ਕੀਤਾ ਸੀ। ਜਲ ਸੈਨਾ ਦੇ ਨਵੇਂ ਝੰਡੇ ਵਿੱਚ ਸੇਂਟ ਜਾਰਜ ਕਰਾਸ ਨੂੰ ਹਟਾ ਦਿੱਤਾ ਗਿਆ ਹੈ। ਨਵੇਂ ਝੰਡੇ ਨੂੰ ਸਫ਼ੈਦ ਬੈਕਗ੍ਰਾਊਂਡ ‘ਤੇ ਦੋ ਬਾਰਡਰਾਂ ਲਾਲ ਹਰੀਜੱਟਲ ਅਤੇ ਲੰਬਕਾਰੀ ਰੇਖਾਵਾਂ ਦੇ ਨਾਲ ਇੱਕ ਨੀਲੇ ਅੱਠਭੁਜ ਨਾਲ ਮੁੜ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਝੰਡੇ ਨੂੰ ਨਵੇਂ ਝੰਡੇ ਦੇ ਉੱਪਰ ਖੱਬੇ ਪਾਸੇ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Scroll to Top