ਚੰਡੀਗੜ੍ਹ, 22 ਜੁਲਾਈ 2024: ਚੰਡੀਗੜ੍ਹ (Chandigarh) ‘ਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਵਾੜੀਆਂ ਅਤੇ ਸਕਰੈਪ ਡੀਲਰਾਂ ‘ਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਯੂਟੀ ਅਸਟੇਟ ਦਫਤਰ, ਚੰਡੀਗੜ੍ਹ ਦੇ ਅਸਟੇਟ ਅਫਸਰ-ਕਮ-ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ‘ਚ ਚੰਡੀਗੜ੍ਹ ਦੇ ਪਿੰਡਾਂ ‘ਚ ਵਾਹੀਯੋਗ ਜ਼ਮੀਨਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਕਵਾੜੀਆਂ ਅਤੇ ਸਕਰੈਪ ਡੀਲਰਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਟੀ ਅਸਟੇਟ ਦਫਤਰ ਨੇ ਕਵਾੜੀਆਂ ਅਤੇ ਸਕਰੈਪ ਡੀਲਰਾਂ ਵੱਲੋਂ ਦੁਕਾਨਾਂ ਅਤੇ ਸਕਰੈਪ ਨੂੰ ਵੱਖ ਕਰਨ ਵਾਲੇ ਖੇਤਰਾਂ ‘ਚ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ। ਇਹਨਾਂ ਗਤੀਵਿਧੀਆਂ ਨੇ ਕਾਫ਼ੀ ਪ੍ਰਦੂਸ਼ਣ ਪੈਦਾ ਕੀਤਾ ਹੈ, ਜ਼ਮੀਨੀ ‘ਚ ਰਿਸ਼ਾਵ ਕਾਰਨ ਹਵਾ ਅਤੇ ਪਾਣੀ ਦੋਵਾਂ ਨੂੰ ਦੂਸ਼ਿਤ ਹੋ ਰਹੇ ਹਨ | ਸਮੀਖਿਆ ਦੌਰਾਨ ਪੂਰਬੀ ਸਬ-ਡਵੀਜ਼ਨ ‘ਚ ਉਲੰਘਣਾ ਕਰਨ ਵਾਲਿਆਂ ਨੂੰ 332 ਨੋਟਿਸ ਜਾਰੀ ਕੀਤੇ ਗਏ ਹਨ।
ਕਵਾੜੀਆਂ ਅਤੇ ਸਕਰੈਪ ਡੀਲਰਾਂ ਨੇ ਇਨ੍ਹਾਂ ਹੁਕਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਫਿਲਹਾਲ ਮਾਮਲਾ ਅਜੇ ਵਿਚਾਰ ਅਧੀਨ ਹੈ। ਵਿਭਾਗ ਨੇ ਕਿਹਾ ਕਿ ਜਿਵੇਂ ਕੋਈ ਫੈਸਲਾ ਆਉਂਦਾ ਹੈ, ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।