July 5, 2024 12:23 am
Samyukt Kisan Morcha

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਵਿੱਢੇ ਜਾਣ ਵਾਲੇ ਸੰਘਰਸ਼ ਦੀ ਤਿਆਰੀ

ਚੰਡੀਗੜ੍ਹ 25 ਜੁਲਾਈ 2022: ਸੰਯੁਕਤ ਕਿਸਾਨ ਮੋਰਚਾ (samyukt kisan morcha) ਭਾਰਤ ਵਿੱਚ ਸ਼ਾਮਿਲ ਗੈਰ ਰਾਜਨੀਤਕ ਜਥੇਬੰਦੀਆਂ ਵੱਲੋ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਇਕ ਵਿਸੇਸ਼ ਮੀਟਿੰਗ ਰਿਸ਼ੀਪਾਲ ਅਮਾਵਤਾ ਹਰਿਆਣਾ,ਸੁਖਦੇਵ ਸਿੰਘ ਭੋਜਰਾਜ ਪੰਜਾਬ,ਜਸਵੀਰ ਸਿੰਘ ਭਾਟੀ,ਸੁਖਪਾਲ ਸਿੰਘ ਡੱਫਰ,ਗੁਰਮੁੱਖ ਸਿੰਘ,ਵਰਿੰਦਰ ਸਿੰਘ ਹੁੱਡਾ,ਸੇਵਾ ਸਿੰਘ ਆਰੀਆ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼, ਜਗਜੀਤ ਸਿੰਘ ਡੱਲੇਵਾਲ,ਆਤਮਜੀਤ ਸਿੰਘ ਉਤਰ ਪ੍ਰਦੇਸ਼,ਅਭਿਮੰਨਿਉ ਕੋਹਾੜ ਅਤੇ ਜਰਨੈਲ ਸਿੰਘ ਚਾਹਲ,ਗੁਰਿੰਦਰ ਸਿੰਘ ਭੰਗੂ ਵਿਸੇਸ਼ ਤੌਰ ਤੇ ਹਾਜਰ ਰਹੇ।ਇਸ ਮੀਟਿੰਗ ਵਿੱਚ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਵਿੱਢੇ ਜਾਣ ਵਾਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸੁਨਾਮ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤਾਂ ਅਨੁਸਾਰ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ।

ਸੰਯੁਕਤ ਕਿਸਾਨ ਮੋਰਚੇ ਵਲੋਂ ਜੰਤਰ ਮੰਤਰ ਵਿਖੇ ਭਾਰੀ ਇਕੱਠ ਕਰ ਦੀ ਚਿਤਾਵਨੀ

ਕੇਂਦਰ ਸਰਕਾ ਕੋਲੋਂ ਡਾ.ਐੱਮ ਐੱਸ ਸਵਾਮੀਨਾਥਨ ਕਮਿਸ਼ਨ ਦੇ C 2+50 ਫੀਸਦੀ ਫਾਰਮੂਲੇ ਦੇ ਅਨੁਸਾਰ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਬਣਵਾਉਣ ਲਈ,ਲਖੀਮਪੁਰ ਕਾਂਡ ਦੇ ਪੀਡ਼ਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਜੇਲ੍ਹਾਂ ਵਿਚ ਬੰਦ ਬੇਦੋਸ਼ੇ ਕਿਸਾਨਾਂ ਨੂੰ ਬਾਹਰ ਕਢਵਾਉਣਾ ਅਤੇ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਰਾਜ ਮੰਤਰੀ ਅਜੈ ਮਿਸ਼ਰਾ ਟਹਿਣੀ ਨੂੰ ਬਰਖਾਸਤ ਕਰਵਾ ਕੇ ਜੇਲ੍ਹ ਵਿਚ ਡੱਕਣਾ ਅਤੇ ਗਵਾਹਾਂ ਦੀ ਸੁਰੱਖਿਆ,ਸਾਰੇ ਰਾਜਾਂ ਦੇ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਵਾਉਣੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਅਤੇ ਸ਼ਹੀਦ ਕਿਸਾਨਾਂ ਨੂੰ ਸਰਕਾਰ ਵੱਲੋਂ ਸ਼ਹੀਦ‍ਾਂ ਦਾ ਦਰਜਾ ਦਿਵਾਉਣਾਂ, ਭਾਰਤ ਨੂੰ ਡਬਲਯੂ.ਟੀ.ਓ ਵਿੱਚੋਂ ਬਾਹਰ ਕੱਢਣ ਲਈ ਅਤੇ ਕਿਸਾਨ ਮਜ਼ਦੂਰਾਂ ਦੇ ਸਾਰੇ ਕਰਜ਼ੇ ਤੇ ਲਕੀਰ ਮਾਰਨ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ 22 ਅਗਸਤ ਨੂੰ ਜੰਤਰ ਮੰਤਰ ਦਿੱਲੀ ਵਿਖੇ ਭਾਰੀ ਇਕੱਠ ਕਰ ਕੇ ਰਾਸ਼ਟਰਪਤੀ ਨੂੰ ਮਿਲਿਆ ਜਾਵੇਗਾ।ਜੇ ਕਰ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦਾ ਪ੍ਰਸਤਾਵ ਨਾ ਮੰਨਿਆ ਤਾਂ 23 ਅਗਸਤ ਨੂੰ ਸਿੰਘੂ ਬਾਰਡਰ ਤੇ ਕਜਾਰੀਆ ਟਾਈਲ ਫੈਕਟਰੀ ਵਿਖੇ ਹੰਗਾਮੀ ਮੀਟਿੰਗ ਕੀਤੀ ਜਾਵੇਗੀ।

ਪੰਜਾਬ ਦੇ ਮਸਲਿਆਂ ਸਬੰਧੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਯੁਕਤ ਕਿਸਾਨ ਮੋਰਚੇ ਦੀਆਂ ਗ਼ੈਰ ਰਾਜਨੀਤਕ ਧਿਰਾਂ ਨਾਲ 17 ਅਪ੍ਰੈਲ ਅਤੇ 18 ਮਈ ਨੂੰ ਹੋਈਆਂ ਮੀਟਿੰਗਾਂ ਵਿਚ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ।ਜਿਵੇਂ ਕਿ ਮੁੱਖ ਮੰਤਰੀ ਮਾਨ ਸਾਹਿਬ ਨੇ ਕਿਹਾ ਸੀ ਕਿ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਦੀ ਅਦਾਇਗੀ 16 ਜੁਲਾਈ ਤੱਕ ਕਰ ਦਿੱਤੀ ਜਾਵੇਗੀ।

ਪਰ ਸਰਕਾਰ ਅਜੇ ਤੱਕ ਲਾਰੇ ਹੀ ਲਾ ਰਹੀ ਹੈ ਸਰਕਾਰੀ ਮ਼ਿੱਲਾਂ ਤੋਂ 300 ਕਰੋੜ, ਪ੍ਰਾਈਵੇਟ ਮਿੱਲਾਂ ਕੋਲੋਂ 200 ਕਰੋੜ ਰੁਪਏ 35 ਰੁਪਏ ਵਾਧੇ ਵਾਲੇ 20 ਕਰੋੜ ਕੁਲ 520 ਕਰੋੜ ਕਿਸਾਨਾਂ ਦਾ ਬਕਾਇਆ ਲੈਣ ਲਈ,ਅਗਾਂਹ ਤੋਂ ਕਾਉਂਟਰ ਪੇਮੇਂਟ ਯਕੀਨੀ ਬਣਾਉਣ ਲਈ ਅਤੇ ਗੰਨੇ ਦਾ ਭਾਅ 450 ਰੁਪਏ ਕਰਵਾਉਣ ਲਈ,ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰੀਵਾਰਾ ਨੂੰ 5 ਲੱਖ ਦਾ ਮੁਆਵਜ਼ਾ ਦੇਣ,ਕਣਕ ਦਾ ਬੋਨਸ, ਖੇਤੀਬਾੜੀ ਮਹਿਕਮੇ ਦੀ ਲਾਪ੍ਰਵਾਹੀ ਅਤੇ ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ,ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਦੇ ਕਾਰਨ ਫਾਜ਼ਿਲਕਾ ਅਬੋਹਰ ਅਤੇ ਬੱਲੂਆਣੇ ਦੇ ਕਿਨੂੰਆਂ ਦੇ ਬਾਗ ਖਤਮ ਹੋਣ ਕਿਨਾਰੇ ਹਨ ਜਿਸ ਨੂੰ ਬਚਾਉਣ ਲਈ, ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਘਾਟੇ ਵਿੱਚ ਵਿਕੀ ਅਤੇ ਖੇਤਾਂ ‘ਚ ਖਰਾਬ ਹੋਈ ਮੂੰਗੀ ਦੇ ਨੁਕਸਾਨ ਦੀ ਪੂਰਤੀ,ਤਾਰੋੰ ਪਾਰਲੀ ਜਮੀਨ ਦਾ ਪਿਛਲੇ 4 ਸਾਲਾਂ ਦਾ ਕਰੀਬ 96 ਕਰੋੜ ਦਾ ਮੁਅਵਜਾ ਲੈਣ,ਨਹਿਰਾਂ ਅਤੇ ਨਹਿਰੀ ਪਾਣੀ ਸਬੰਧੀ, 3 ਅਗਸਤ ਨੂੰ ਮਾਝਾ,ਮਾਲਵਾ ਅਤੇ ਦੋਆਬੇ ਵਿੱਚ 3 ਜਗਾ ਨੈਸ਼ਨਲ ਹਾਈਵੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਬੰਦ ਕੀਤੇ ਜਾਣਗੇ ।

ਸੰਯੁਕਤ ਕਿਸਾਨ ਮੋਰਚੇ ਦਾ ਨਾਂ ਵਰਤਣ ਦੀ ਨਿਖੇਧੀ

ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤਾਂ ਤੋਂ ਭਟਕੀਆਂ ਕੁਝ ਜਥੇਬੰਦੀਆਂ ਵੱਲੋਂ ਰਾਜਨੀਤਕ ਧੜਾ ਬਣਾ ਕੇ ਸੰਯੁਕਤ ਕਿਸਾਨ ਮੋਰਚੇ ਦਾ ਨਾਅ ਵਰਤਣ ਦੀ ਨਿਖੇਧੀ ਕੀਤੀ ਅਤੇ ਇਨ੍ਹਾਂ ਰਾਜਨੀਤਕ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ ਆਪਣੇ ਮੁਫਾਦਾਂ ਲਈ ਵਰਤਣ ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੇਗੀ।

ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਸੀ ਅਤੇ ਗੈਰ ਰਾਜਨੀਤਕ ਹੀ ਰਹੇਗਾ।ਸਰਕਾਰ ਨਾਲ ਮੋਰਚੇ ਤੋਂ ਚੋਰੀ ਗੱਲਬਾਤ ਚਲਾਉਣ ਵਾਲੇ ਇਕ ਕਾਨੂੰਨ ਰੱਦ ਕਰਨ ਲਈ ਚਿੱਠੀ ਲਿਖਣ ਵਾਲੇ ਅਤੇ ਚੋਣਾਂ ਲੜ ਕੇ ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਦਾ ਅਕਸ ਖ਼ਰਾਬ ਕਰ ਕੇ ਮੋਰਚੇ ਨਾਲ ਧੋਖਾ ਕਰਨ ਵਾਲੇ ਅਖੌਤੀ ਕਿਸਾਨ ਆਗੂਆਂ ਨੂੰ ਲੋਕ ਕਦੇ ਮੂੰਹ ਨਹੀਂ ਲਾਉਣਗੇ।

ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ,ਕਾਕਾ ਸਿੰਘ ਕੋਟੜਾ,ਭਾਰਤੀ ਕਿਸਾਨ ਯੂਨੀਅਨ ਖੋਸਾ,ਪ੍ਰਧਾਨ ਸੁਖਜਿੰਦਰ ਸਿੰਘ ਖੋਸਾ,ਜਨਰਲ ਸਕੱਤਰ ਗੁਰਿਦਰ ਸਿੰਘ ਭੰਗੂ,ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਜਨਰਲ ਸਕੱਤਰ ਕਵਲਜੀਤ ਸਿੰਘ ਖੂਸ਼ਹਾਲਪੁਰ, ਬੀ ਕੇ ਯੂ (ਅਸਲੀ)ਆਤਮਜੀਤ ਸਿੰਘ ਉਤਰ ਪ੍ਰਦੇਸ਼ ਕਿਸਾਨ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ, ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਮੌਜੂਦ ਰਹੇ |

ਇਸਦੇ ਨਾਲ ਹੀ ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ,ਅਬਿਮੰਨਿਉ ਕੋਹਾੜ ਭਾਰਤੀ ਕਿਸਾਨ ਕਿਸਾਨ ਯੂਨੀਅਨ, ਜਰਨੈਲ ਸਿੰਘ ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਉ, ਲਖਵਿੰਦਰ ਸਿੰਘ ਭਾਰਤੀ ਕਿਸਾਨ ਏਕਤਾ ਸਿਰਸਾ, ਸੇਵਾ ਸਿੰਘ ਆਰਿਆ ਭਾਰਤੀ ਕਿਸਾਨ ਯੂਨੀਅਨ, ਗੁਰਦਾਸ ਸਿੰਘ ਭਾਰਤੀ ਕਿਸਾਨ ਏਕਤਾ ਕਾਲਾਵਾਲੀ, ਗੁਰਪ੍ਰੇਮ ਸਿੰਘ ਹਰਿਆਣਾ ਕਿਸਾਨ ਏਕਤਾ ਤਬਵਾਲੀ, ਆਤਮਾ ਰਾਮ ਪ੍ਰੋਰੜ ਕਿਸਾਨ ਬਚਾਉ ਸੰਘਰਸ ਸਮਿਤੀ, ਜਸਵੀਰ ਸਿੰਘ ਭਾਟੀ ਰਾਸ਼ਟਰੀ ਕਿਸਾਨ ਸੰਘਠਨ, ਪ੍ਰਕਾਸ਼ ਸਿੰਘ ਕਿਸਾਨ ਯੂਨੀਅਨ ਹਰਿਆਣਾ, ਬਰਿੰਦਰ ਹੁੱਡਾਂ ਟੋਲ ਹਟਾਉ ਸੰਘਰਸ਼ ਸਮਿਤੀ, ਗੁਰਮੁਖ ਸਿੰਘ ਅੰਨਦਾਤਾ ਸੰਘਠਨ,ਪੰਜਾਬ ਕਿਸਾਨ ਮਜਦੂਰ ਯੂਨੀਅਨ, ਬਲਬੀਰ ਸਿੰਘ ਰੰਧਾਵਾ-ਭਾਰਤੀ ਕਿਸਾਨ ਯੂਨੀਅਨ ਮਾਨਸਾ ਪ੍ਰਧਾਨ ਜਸਵਿੰਦਰ ਸਿੰਘ ਸਾਈਆਵਾਲਾ,ਭਾਰਤੀ ਕਿਸਾਨ ਯੂਨੀਅਨ, ਮਾਝਾ ਪ੍ਰਧਾਨ ਬਾਬਾ ਕੰਵਲਜੀਤ ਸਿੰਘ ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਅਤੇ ਸ਼ੇਰਾ ਅਠਵਾਲ ਕਿਸਾਨ ਆਗੂ ਹਾਜਰ ਸਨ।