July 8, 2024 9:31 pm
ਝੀਂਗਾ ਪਾਲਕ

ਝੀਂਗਾ ਪਾਲਕ ਕਿਸਾਨਾਂ ਨੇ ਮਲੌਟ ‘ਚ ਰੋਡ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਗਟ ਕੀਤਾ

ਮਲੋਟ 02 ਸਤੰਬਰ 2022: ਝੀਂਗਾ ਮੱਛੀ ਪਾਲਕਾਂ ਵਲੋਂ ਪਾਵਰਕਾਮ ਵਿਭਾਗ ਮਲੋਟ ਦੇ ਐਕਸੀਅਨ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਧਰਨਾਕਾਰੀਆਂ ਨੇ ਮਲੋਟ ਵਿਚ ਬਠਿੰਡਾ ਰੋਡ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਰੋਸ਼ ਪ੍ਰਗਟ ਕੀਤਾ | ਇਸ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਦੇ ਝੀਂਗਾ ਪਾਲਕਾਂ ਵਲੋਂ  ਪਾਵਰਕਾਮ ਵਿਭਾਗ ਮਲੋਟ ਦੇ ਐਕਸੀਅਨ ਦਫ਼ਤਰ ਦੇ ਬਾਹਰ 29 ਅਗਸਤ ਤੋਂ ਅਣਮਿਥੇ ਸਮੇਂ ਲਈ ਦਿਨ ਰਾਤ ਧਰਨਾ ਦਿੱਤਾ ਜਾ ਰਿਹਾ ਹੈ|

ਇਸਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਦਿੱਤੇ ਸਮਰਥਨ ਨਾ ਮਲੌਟ ਵਿਖੇ ਨੈਸ਼ਨਲ ਹਾਈਵੇ ਰੋਡ ਨੰਬਰ 7 ਬਠਿੰਡਾ ਰੋਡ ‘ਤੇ ਜਾਮ ਕਰ ਦਿੱਤਾ ਹੈ। ਝੀਂਗਾ ਪਾਲਕਾਂ ਦਾ ਕਹਿਣਾ ਹੈ ਕੇ ਇਕ ਪਾਸੇ ਕਿਸਾਨਾਂ ਨੂੰ ਫ਼ਸਲੀ ਭਿੰਨਤਾ ਲਿਆਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਦੂਸਰੇ ਧੰਦਿਆਂ ਨਾਲ ਜੋੜਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਵੱਖ ਵੱਖ ਜ਼ਿਲ੍ਹਿਆਂ ਦੇ 250 ਦੇ ਕਰੀਬ ਕਿਸਾਨਾਂ ਨੇ ਝੀਂਗਾ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ, ਪਰ ਹੁਣ ਪਾਵਰਕਾਮ ਵਲੋਂ ਇਸ ਧੰਦੇ ‘ਤੇ ਥੋਪਿਆ ਜਾ ਰਿਹਾ ਹੈ | ਕਿਸਾਨਾਂ ਨੂੰ ਇਹ ਧੰਦੇ ਤੋਂ ਦੂਰ ਕੀਤਾ ਜਾ ਰਿਹਾ ਹੈ |

ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਇਹ ਝੀਂਗਾ ਮੱਛੀ ਦਾ ਧੰਦਾ ਸ਼ੁਰੂ ਕੀਤਾ ਸੀ ਊਸ ‘ਤੇ ਪਾਵਰਕਾਮ ਵਲੋਂ ਲੱਖਾਂ ਰੁਪਏ ਦੇ ਜੁਰਮਾਨੇ ਲਗਾ ਕੇ ਕਿਸਾਨਾਂ ‘ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ | ਜਿਸਦੇ ਰੋਸ਼ ਵਜੋਂ ਪਾਵਰਕਾਮ ਮਲੌਟ ਦੇ ਐਕਸੀਅਨ ਦਫਤਰ ਅੱਗੇ 29 ਅਗਸਤ ਤੋਂ ਲਗਾਤਰ ਦਿਨ ਰਾਤ ਧਰਨਾ ਦਿੱਤਾ ਜਾ ਰਿਹਾ ਹੈ | ਪਰ ਅੱਜ ਤੱਕ ਕਿਸੇ ਵੀ ਪ੍ਰਸਾਸ਼ਨ ਅਤੇ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ| ਇਸ ਲਈ ਮਜ਼ਬੂਰ ਹੋ ਕੇ ਉਨ੍ਹਾਂ ਵਲੋਂ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਸਮਰਥਨ ਨਾਲ  ਮਲੌਟ ਵਿਚ ਬਠਿੰਡਾ ਚੌਂਕ ਨੂੰ ਜਾਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਤਾਂ ਇਸ ਸੰਘਰਸ਼ ਨੂੰ ਪੰਜਾਬ ਲੇਵਲ ਤੱਕ ਲਿਜਾਇਆ ਜਾਵੇਗਾ |