ਚੰਡੀਗੜ੍ਹ 21 ਨਵੰਬਰ 2022: ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ (Pratap Singh Bajwa) ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜ਼ਮੀਨ ਤੋਂ ਜ਼ਮੀਨ ਦੇ ਅਦਾਨ-ਪ੍ਰਦਾਨ ਦੇ ਆਧਾਰ ‘ਤੇ ਵੱਖਰੀ ਵਿਧਾਨ ਸਭਾ ਦੀ ਉਸਾਰੀ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੀ ਮੰਗ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
ਜਿਸ ਵਿੱਚ ਉਨ੍ਹਾਂ ਲਿਖਿਆ ਕਿ ਇਹ ਸੂਬੇ ਵਿੱਚ ਪਹਿਲਾਂ ਤੋਂ ਹੀ ਚਿੰਤਾਜਨਕ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੇ ਖਤਰੇ ਨਾਲ ਭਰਿਆ ਹੋਇਆ ਹੈ। ਰਿਕਾਰਡਾਂ ਤੋਂ ਮੈਨੂੰ ਪਤਾ ਲਗਦਾ ਹੈ ਕਿ ਕਿ ਚੰਡੀਗੜ੍ਹ ਦਾ ਪੰਜਾਬ ਦੀ ਰਾਜਧਾਨੀ ਵਜੋਂ ਦਾਅਵਾ 1970 ਤੋਂ ਜਾਇਜ਼ ਹੈ।
Letter to Honourable Prime Minister @narendramodi ji seeking his attention regarding demand of Haryana CM, Shri Manohar Lal Khattar, for 10-acre land for the construction of separate Vidhan Sabha on a land-to-land exchange basis in Chandigarh. pic.twitter.com/QCzcav68nN
— Partap Singh Bajwa (@Partap_Sbajwa) November 21, 2022