TheUnmute.com

ਪ੍ਰਤਾਪ ਬਾਜਵਾ ਨੇ 5 ਮਈ ਦੇ ਲੰਬਿਤ ਨੋਟਿਸ ਸੰਬੰਧੀ ਸਪੀਕਰ ਕੁਲਤਾਰ ਸੰਧਵਾ ਨੂੰ ਲਿਖਿਆ ਪੱਤਰ

ਚੰਡੀਗੜ੍ਹ 07 ਅਕਤੂਬਰ 2022: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਪੰਜਾਬ ਵਿਧਾਨ ਸਭ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 5 ਮਈ, 2022 ਦੇ ਲੰਬਿਤ ਨੋਟਿਸ ਦੇ ਸੰਬੰਧ ਵਿਚ ਪੱਤਰ ਲਿਖਿਆ ਹੈ | ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਨੋਟਿਸ ਮੇਰੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਤਾਲਮੇਲ ਲਈ ਨਿਰਧਾਰਿਤ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਜਾਣ ਬੁੱਝ ਕੇ ਗੈਰਹਾਜ਼ਰੀ ਦੇ ਵਿਰੁੱਧ ਮੇਰੇ ਵਲੋਂ ਦਿੱਤੇ ਗਏ ਵਿਸ਼ੇਸ ਅਧਿਕਾਰ ਹਨਨ ਨੋਟਿਸ ਹਲੇ ਤੱਕ ਲੰਬਿਤ ਹੈ |

Pratap Singh Bajwa

Exit mobile version