lumpy skin disease

ਪ੍ਰਨੀਤ ਕੌਰ ਨੇ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਦੀ ਕੀਤੀ ਅਪੀਲ

ਚੰਡੀਗੜ੍ਹ 11ਅਗਸਤ 2022: ਪੰਜਾਬ ‘ਚ ਲੰਪੀ ਸਕਿਨ ਦੀ ਬਿਮਾਰੀ (lumpy skin disease) ਦਾ ਕਹਿਰ ਜਾਰੀ ਹੈ | ਇਸ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਣਾ ਨੂੰ ਪੱਤਰ ਲਿਖ ਕੇ ਪਸ਼ੂਆਂ ਦੇ ਲੰਪੀ ਸਕਿਨ ਦੀ ਬੀਮਾਰੀ ਤੋਂ ਪ੍ਰਭਾਵਿਤ ਹੋਣ ਦੇ ਵਧ ਰਹੇ ਮਾਮਲਿਆਂ ਬਾਰੇ ਜਾਣੂ ਕਰਵਾਇਆ ।

ਇਸ ਦੌਰਾਨ ਪ੍ਰਨੀਤ ਕੌਰ ਨੇ ਆਪਣੇ ਪੱਤਰ ’ਚ ਕਿਹਾ ਕਿ ‘‘ਇਸ ਬੀਮਾਰੀ ਕਾਰਨ ਬਦਕਿਸਮਤੀ ਨਾਲ 400 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ 20,000 ਤੋਂ ਵੱਧ ਗਾਵਾਂ ਸਿਰਫ਼ ਪੰਜਾਬ ’ਚ ਹੀ ਪ੍ਰਭਾਵਿਤ ਹੋਈਆਂ । ਉਨ੍ਹਾਂ ਨੇ ਲੰਪੀ ਸਕਿਨ ਬਿਮਾਰੀ ਲਈ ਪੰਜਾਬ ’ਚ ਟੀਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੁਝ ਠੋਸ ਰੋਕਥਾਮ ਕਦਮ ਚੁੱਕ ਕੇ ਇਸ ਮਾਮਲੇ ’ਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ |

lumpy skin disease

Scroll to Top