ਚੰਡੀਗੜ੍ਹ, 22 ਜਨਵਰੀ 2024: ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ (Prana Pratishtha) ਦਾ ਪ੍ਰੋਗਰਾਮ ਅੱਜ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਕਰੀਬ 10.30 ਵਜੇ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ‘ਤੇ ਪਹੁੰਚੇ। ਫਿਰ ਹੈਲੀਕਾਪਟਰ ਮੰਦਰ ਦੇ ਕੋਲ ਹੈਲੀਪੈਡ ‘ਤੇ ਉਤਰਿਆ। ਫਿਰ ਇੱਥੋਂ ਕਾਰ ਰਾਹੀਂ ਰਾਮ ਜਨਮ ਭੂਮੀ ਕੰਪਲੈਕਸ ਆਏ। ਇਸ ਦੌਰਾਨ ਉਨ੍ਹਾਂ ਨੇ ਹੈਲੀਕਾਪਟਰ ਤੋਂ ਅਯੁੱਧਿਆ ਧਾਮ ਦਾ ਵੀਡੀਓ ਬਣਾਇਆ।
ਪ੍ਰਧਾਨ ਮੰਤਰੀ ਦੁਪਹਿਰ 12:05 ਤੋਂ 12:55 ਤੱਕ ਪ੍ਰਾਣ ਪ੍ਰਤਿਸ਼ਠਾ (Prana Pratishtha) ਸਮਾਗਮ ਦੀਆਂ ਰਸਮਾਂ ਪੂਰੀਆਂ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ 1 ਵਜੇ ਇਕ ਜਨਤਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਦੁਪਹਿਰ ਕਰੀਬ 2:15 ਵਜੇ ਉਹ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਸਥਿਤ ਕੁਬੇਰ ਟਿੱਲਾ ਸਥਿਤ ਸ਼ਿਵ ਮੰਦਰ ‘ਚ ਦਰਸ਼ਨ ਅਤੇ ਪੂਜਾ ਕਰਨਗੇ। ਕਰੀਬ 4 ਘੰਟੇ 35 ਮਿੰਟ ਦੇ ਪ੍ਰੋਗਰਾਮ ਤੋਂ ਬਾਅਦ ਉਹ ਦੁਪਹਿਰ 3 ਵਜੇ ਦਿੱਲੀ ਪਰਤਣਗੇ।
ਪ੍ਰਾਣ ਪ੍ਰਤਿਸ਼ਠਾ ਵਿੱਚ ਰਾਮ ਜਨਮ ਭੂਮੀ ਮੰਦਰ ਵਿੱਚ ਆਰਤੀ ਦੌਰਾਨ 30 ਕਲਾਕਾਰ ਭਾਰਤੀ ਸੰਗੀਤ ਯੰਤਰ ਵਜਾਉਣਗੇ। ਸਾਰੇ ਮਹਿਮਾਨਾਂ ਨੂੰ ਘੰਟੀਆਂ ਦਿੱਤੀਆਂ ਜਾਣਗੀਆਂ, ਜੋ ਉਹ ਆਰਤੀ ਦੌਰਾਨ ਵਜਾਉਣਗੇ | ਇਸ ਮੌਕੇ ਬਾਲੀਵੁੱਡ ਜਗਤ ਦੇ ਅਦਾਕਾਰ ਅਤੇ ਗਾਇਕ ਵੀ ਪੁੱਜੇ ਹਨ |