Pramod Sawant

ਪ੍ਰਮੋਦ ਸਾਵੰਤ ਨੇ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਚੰਡੀਗੜ੍ਹ 28 ਮਾਰਚ 2022: ਪ੍ਰਮੋਦ ਸਾਵੰਤ (Pramod Sawant) ਨੇ ਅੱਜ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਹੁੰ ਚੁੱਕ ਸਮਾਗਮ ‘ਚ ਪੀਐਮ ਮੋਦੀ ਦੇ ਨਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਐਮਐਲ ਖੱਟਰ, ਕਰਨਾਟਕ ਦੇ ਸੀਐਮ ਬੋਮਈ, ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਮੌਜੂਦ ਸਨ।ਇਸ ਦੌਰਾਨ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਵੀ ਮੌਜੂਦ ਰਹੇ । ਸਹੁੰ ਚੁੱਕ ਸਮਾਗਮ ਪਣਜੀ ਦੇ ਨੇੜੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ’ਚ ਆਯੋਜਿਤ ਕੀਤਾ ਗਿਆ।

ਇਸ ਦੌਰਾਨ ਪ੍ਰਮੋਦ ਸਾਵੰਤ (Pramod Sawant) ਦੇ ਕੋਂਕਣੀ ਭਾਸ਼ਾ ’ਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 8 ਵਿਧਾਇਕਾਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਨ੍ਹਾਂ ’ਚ ਵਿਸ਼ਵਜੀਤ ਰਾਣੇ, ਮੌਵਿਨ ਗੋਡਿਨਹੋ, ਰਵੀ ਨਾਇਕ, ਨੀਲੇਸ਼ ਕੈਬਰਾਲ, ਸੁਭਾਸ਼ ਸ਼ਿਰੋਡਕਰ, ਰੋਹਨ ਖੌਂਟੇ ਅਤੇ ਗੋਵਿੰਦ ਗੌੜੇ ਸ਼ਾਮਲ ਹਨ। ਜਿਕਰਯੋਗ ਹੈ ਕਿ ਪ੍ਰਮੋਦ ਸਾਵੰਤ, ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਦਿਹਾਂਤ ਤੋਂ ਮਗਰੋਂ ਪਹਿਲੀ ਵਾਰ 2019 ’ਚ ਮੁੱਖ ਮੰਤਰੀ ਬਣੇ ਸਨ।

14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 20 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜੋ ਕਿ 40 ਮੈਂਬਰੀ ਸਦਨ ’ਚ ਬਹੁਮਤ ਤੋਂ ਸਿਰਫ਼ ਇਕ ਘੱਟ ਹੈ। ਸਾਵੰਤ ਉੱਤਰੀ ਗੋਆ ਦੇ ਸਾਂਖਾਲਿਮ ਤੋਂ ਵਿਧਾਇਕ ਹਨ। 2017 ’ਚ ਜਦੋਂ ਮਨੋਹਰ ਪਾਰਿਕਰ ਦੀ ਅਗਵਾਈ ’ਚ ਭਾਜਪਾ ਨੇ ਆਪਣੀ ਸਰਕਾਰ ਬਣਾਈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਚੁਣਿਆ ਗਿਆ ਸੀ।

Scroll to Top