Site icon TheUnmute.com

PPSC: ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਮੰਗੇ ਬਿਨੈ ਪੱਤਰ

Punjab Public Service Commission

ਚੰਡੀਗੜ੍ਹ, 13 ਦਸੰਬਰ 2024: ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਪਟਿਆਲਾ ਦੇ ਚੇਅਰਮੈਨ ਦੀ ਖਾਲੀ ਪਈ ਅਸਾਮੀ ਨੂੰ ਭਰਨ ਲਈ ਉੱਚ ਯੋਗਤਾ ਅਤੇ ਪ੍ਰਸ਼ਾਸਨਿਕ ਤਜ਼ਰਬੇ ਵਾਲੇ ਵਿਅਕਤੀਆਂ ਤੋਂ ਬਿਨੈ ਪੱਤਰ ਮੰਗੇ ਹਨ।

ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਮੁਤਾਬਕ ਯੋਗਤਾ ਦੇ ਮਾਪਦੰਡਾਂ ਅਨੁਸਾਰ ਬਿਨੈਕਾਰਾਂ ਕੋਲ ਭਾਰਤ ਸਰਕਾਰ ਜਾਂ ਸੂਬਾ ਸਰਕਾਰ ਅਧੀਨ ਘੱਟੋ-ਘੱਟ 10 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਸਬੰਧ ਵਿਚ ਜਾਰੀ ਕੀਤੇ ਜਨਤਕ ਨੋਟਿਸ ਦੀ ਮਿਤੀ ‘ਤੇ ਬਿਨੈਕਾਰ ਦੀ ਉਮਰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਪਹਿਲਾਂ ਹੀ 26 ਨਵੰਬਰ 2024 ਦੇ ਇਸ਼ਤਿਹਾਰ ਤਹਿਤ ਅਰਜ਼ੀ ਦੇ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ।

ਚਾਹਵਾਨ ਬਿਨੈਕਾਰ ਆਪਣੇ ਬਿਨੈ ਪੱਤਰ (Punjab Public Service Commission) ਆਪਣੇ ਪੂਰੇ ਬਾਇਓ-ਡਾਟੇ ਅਤੇ ਘੋਸ਼ਣਾ ਪੱਤਰ ਦੇ ਨਾਲ ਦਫ਼ਤਰ ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ (PP-3 ਸ਼ਾਖਾ), ਕਮਰਾ ਨੰਬਰ 14, 6ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਸੈਕਟਰ-1 ਵਿਖੇ ਜਮ੍ਹਾਂ ਕਰਵਾਉਣ। ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ਼ 25 ਦਸੰਬਰ 2024 ਸ਼ਾਮ 5 ਵਜੇ ਤੱਕ ਹੈ।

ਮੁੱਖ ਸਕੱਤਰ ਦੀ ਅਗਵਾਈ ਵਾਲੀ ਇੱਕ ਸਰਚ ਕਮੇਟੀ ਯੋਗ ਉਮੀਦਵਾਰਾਂ ਦੇ ਨਾਵਾਂ ਨੂੰ ਸ਼ਾਰਟਲਿਸਟ ਕਰੇਗੀ। ਇਨ੍ਹਾਂ ਨਾਵਾਂ ‘ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ।

Read More: Kisan Andolan 2.0: ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪ੍ਰਦਰਸ਼ਨ ਅਸਥਾਈ ਤੌਰ ‘ਤੇ ਮੁਲਤਵੀ ਕਰਨ ਦੀ ਸਲਾਹ

Exit mobile version