Site icon TheUnmute.com

PPSC ਨੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ‘ਚ ਯੋਜਨਾ ਅਫ਼ਸਰਾਂ (ਗਰੁੱਪ-ਏ) ਦੀਆਂ ਅਸਾਮੀਆਂ ਲਈ ਨਤੀਜੇ ਐਲਾਨੇ

PPSC

ਪਟਿਆਲਾ, 27 ਸਤੰਬਰ 2024: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ PPSC ਨੇ ਅੱਜ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ‘ਚ ਯੋਜਨਾ ਅਫ਼ਸਰਾਂ (ਗਰੁੱਪ-ਏ) ਦੀਆਂ 7 ਅਸਾਮੀਆਂ ਲਈ ਅੰਤਿਮ ਨਤੀਜੇ ਐਲਾਨ ਦਿੱਤੇ ਹਨ।

ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਕੁੱਲ 192 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਅੱਜ ਹੋਈ ਇੰਟਰਵਿਊ ਲਈ 7 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ | ਇਸ ਸੰਬੰਧੀ ਅੰਤਿਮ ਨਤੀਜੇ ਹੁਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ www.ppsc.gov.in ‘ਤੇ ਅਪਲੋਡ ਕਰ ਦਿੱਤੇ ਹਨ।

Exit mobile version