Ashish Kapoor

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੀਪੀਐਸ ਅਧਿਕਾਰੀ ਅਸ਼ੀਸ਼ ਕਪੂਰ ਗ੍ਰਿਫ਼ਤਾਰ

ਚੰਡੀਗੜ੍ਹ 06 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਬਹੁਕਰੋੜੀ ਸਿੰਚਾਈ ਘੁਟਾਲੇ ਵਿੱਚ ਜਾਂਚ ਅਫ਼ਸਰ ਰਹੇ ਪੀਪੀਐਸ ਅਧਿਕਾਰੀ ਅਸ਼ੀਸ਼ ਕਪੂਰ (Ashish Kapoor) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਸ਼ੀਸ਼ ਕਪੂਰ ਨੂੰ ਸ਼ਿਕਾਇਤਕਰਤਾ ਪੂਨਮ ਰਾਜਨ ਨਾਮ ਦੀ ਔਰਤ ਦੀ ਸ਼ਿਕਾਇਤ ‘ਤੇ ਵਿਜੀਲੈਂਸ ਨੇ ਐਫ ਆਈ ਆਰ ਦਰਜ ਕਰਕੇ ਇਹ ਕਰਵਾਈ ਕੀਤੀ ਹੈ |ਸੂਤਰਾਂ ਦੇ ਅਨੁਸਾਰ ਇਹ ਗ੍ਰਿਫਤਾਰੀ 2019 ਵਿੱਚ ਅਸ਼ੀਸ਼ ਕਪੂਰ ‘ਤੇ ਇੱਕ ਮਹਿਲਾ ਵੱਲੋਂ ਲਗਾਏ ਗਏ ਜਬਰਨ ਵਸੂਲੀ ਦੇ ਦੋਸ਼ਾਂ ਦੇ ਮਾਮਲੇ ਵਿੱਚ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਵਲੋਂ ਅਸ਼ੀਸ਼ ਕਪੂਰ ਦੀ ਜ਼ਾਇਦਾਦ ਦੀ ਜਾਂਚ ਕਰ ਰਹੀ ਹੈ |

ਇਸਦੇ ਨਾਲ ਹੀ ਵਿਗਿਲੈਂਸ ਬੀਤੀ ਦਿਨ ਹੀ ਅਸ਼ੀਸ਼ ਕਪੂਰ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ | ਦੱਸਿਆ ਜਾ ਰਿਹਾ ਹੈ ਪੂਨਮ ਰਾਜਨ ਨਾਮ ਦੀ ਔਰਤ ਨੇ ਇਕ ਮਾਮਲੇ ਵਿਚ ਹਵਾਲਾਤੀ ਦੇ ਤੌਰ ਅਸ਼ੀਸ਼ ਕਪੂਰ ਨਾਲ ਰਾਬਤਾ ਹੋਇਆ ਸੀ, ਉਸ ਸਮੇ ਅਸ਼ੀਸ਼ ਕਪੂਰ ਅੰਮ੍ਰਿਤਸਰ ਵਿਖੇ ਜੇਲ੍ਹ ਸੁਪਰੀਡੈਂਟ ਸਨ |

ਸੂਤਰਾਂ ਦੇ ਅਨੁਸਾਰ ਇਸ ਔਰਤ ਨੂੰ ਇਕ ਵੱਡੇ ਮਾਮਲੇ ਵਿਚ ਜ਼ੀਰਕਪੁਰ ਠਾਣੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅਸ਼ੀਸ਼ ਕਪੂਰ ਨੇ ਉਸ ਔਰਤ ਨੂੰ ਪੈਸੇ ਲੈ ਕੇ ਛੁਡਾਇਆ ਸੀ ਜੋ ਕਿ ਚੈੱਕ ਦੇ ਰੂਪ ਵਿਚ ਲਏ ਗਏ ਸਨ, ਪਰ ਇਹ ਚੈੱਕ ਵੱਖ ਵੱਖ ਨਾਵਾਂ ‘ਤੇ ਲਏ ਗਏ ਸਨ | ਇਹ ਚੈੱਕ ਔਰਤ ਦੀ ਮਾਤਾ ਪ੍ਰੇਮ ਲਤਾ ਵਲੋਂ ਦਿੱਤੇ ਗਏ ਸਨ | ਇਸਦੇ ਨਾਲ ਹੀ ਪੂਨਮ ਰਾਜਨ ਵਲੋਂ ਅਸ਼ੀਸ਼ ਕਪੂਰ ‘ਤੇ ਜ਼ਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ | ਇਸਦੇ ਮਾਮਲੇ ਨੂੰ ਲੈ ਕੇ ਅੱਜ ਅਸ਼ੀਸ਼ ਕਪੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

 

 

Scroll to Top