June 30, 2024 9:35 pm
the paddy season

ਪਾਵਰਕਾਮ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਸਾਰੇ ਤਬਾਦਲਿਆਂ ਤੇ ਤਾਇਨਾਤੀ ’ਤੇ ਪਾਬੰਦੀ

ਚੰਡੀਗੜ੍ਹ 17 ਮਈ 2022: ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (Punjab State Electricity Corporation Limited, Powercom) ਨੇ ਸੂਬੇ ਵਿਚ ਝੋਨੇ ਦੇ ਸੀਜ਼ਨ (the paddy season) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ | ਇਸਦੇ ਚੱਲਦੇ ਪਾਵਰਕਾਮ ਵਲੋਂ ਸਾਰੇ ਤਬਾਦਲਿਆਂ ਅਤੇ ਤਾਇਨਾਤੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੰਬੰਧੀ ਡਿਪਟੀ ਸੈਕਟਰੀ ਜ਼ੋਨ ਵੱਲੋਂ ਜਾਰੀ ਹੁਕਮ ਵਿਚ ਦੱਸਿਆ ਗਿਆ ਕਿ ਅੱਜ ਯਾਨੀ 17 ਮਈ 2022 ਤੋਂ ਇਹ ਪਾਬੰਦੀ ਲਾਗੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਪ੍ਰਸ਼ਾਸਕੀ ਆਧਾਰ ’ਤੇ ਤਬਾਦਲਿਆਂ ਦੀ ਆਗਿਆ ਹੋਵੇਗੀ। ਜਿਕਰਯੋਗ ਹੈ ਕਿ ਪਹਿਲਾਂ 20 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ | ਝੋਨੇ ਦਾ ਸੀਜ਼ਨ ਸ਼ੁਰੂ ਹੋਣ ’ਤੇ ਇਹ ਪਾਬੰਦੀ ਲੱਗਦੀ ਸੀ ਜੋ ਇਸ ਵਾਰ ਅਗਾਊਂ ਹੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 30 ਸਤੰਬਰ ਤੱਕ ਜਾਰੀ ਰਹਿੰਦੀ ਹੈ।