July 5, 2024 6:50 am
Power Department

ਬਿਜਲੀ ਵਿਭਾਗ ਕੋਲ 600 ਯੂਨਿਟ ਮੁਆਫ ਸੰਬੰਧੀ ਨਹੀਂ ਆਇਆ ਸਰਕੂਲੇਸ਼ਨ, ਨਵੇਂ ਮੀਟਰਾਂ ਦੀ ਅਰਜੀ ‘ਚ ਵਾਧਾ

ਚੰਡੀਗੜ੍ਹ 28 ਅਪ੍ਰੈਲ 2022: ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ 600 ਯੂਨਿਟ ਬਿਜਲੀ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸਦੇ ਚੱਲਦੇ ਬਿਜਲੀ ਵਿਭਾਗਾਂ (Power Department) ਨੂੰ ਵੱਡੀ ਗਿਣਤੀ ਵਿੱਚ ਨਵੇਂ ਬਿਜਲੀ ਮੀਟਰਾਂ ਲਗਾਉਣ ਵਾਲਿਆ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਇਸ ਦੌਰਾਨ ਬਿਜਲੀ ਵਿਭਾਗ ਦੇ SE ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਕੋਲ 600 ਯੂਨਿਟ ਮੁਆਫ ਕਰਨ ਸੰਬਧੀ ਕੋਈ ਸਰਕੂਲੇਸ਼ਨ ਨਹੀਂ ਆਇਆ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਮਹਿਕਮੇ ਵੱਲੋਂ ਸਰਕੂਲੇਸ਼ਨ ਜਾਰੀ ਹੋਵੇਗਾ, ਉਸ ਮਤਾਬਿਕ ਹੀ ਫਰੀ ਯੂਨਿਟਾਂ ਲੈਣ ਲਈ ਸ਼ਰਤਾਂ ਦੱਸੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਫਰੀ ਬਿਜਲੀ ਦੇ ਐਲਾਨ ਤੋਂ ਬਾਅਦ ਨਵੇਂ ਮੀਟਰ ਅਪਲਾਈ ਕਰਨ ਵਾਲਿਆਂ ਦੀ ਹੋੜ ਲੱਗ ਗਈ ਹੈ।

ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਬਿਜਲੀ ਵਿਭਾਗ (Power Department) ਵਿੱਚ ਨਵੇਂ ਮੀਟਰ ਲਗਾਉਣ ਸਬੰਧੀ ਲੋਕਾਂ ਵੱਲੋਂ ਦਰਖਾਸਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਵਿੱਚ ਲੋਕ ਇੱਕੋ ਘਰ ਵਿੱਚ 2 ਮੀਟਰ ਲਾਉਣ ਲਈ ਅਰਜ਼ੀਆਂ ਦੇ ਰਹੇ ਹਨ। ਹਾਲਾਂਕਿ ਵਿਭਾਗ ਕੋਲ ਇੱਕ ਹੀ ਘਰ ਵਿੱਚ ਦੋ ਮੀਟਰ ਲਗਾਉਣ ਵਾਲਿਆਂ ਲਈ ਸ਼ਰਤਾਂ ਰੱਖੀਆਂ ਗਈਆਂ ਹਨ। ਪਰ ਅਧਿਕਾਰੀਆਂ ਅਨੁਸਾਰ ਅਜੇ ਵੀ ਇੱਕ ਘਰ ਵਿੱਚ 2 ਮੀਟਰਾਂ ਦੀ ਡੇਢ ਗੁਣਾ ਵੱਧ ਅਰਜ਼ੀਆਂ ਆ ਰਹੀਆਂ ਹਨ।