July 8, 2024 9:07 pm

ਪੰਜਾਬ ‘ਚ ਫਿਰ ਗਹਿਰਾਇਆ ਬਿਜਲੀ ਸੰਕਟ ! ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਹੋਏ ਬੰਦ, ਕਈ ਜ਼ਿਲ੍ਹਿਆਂ ‘ਚ 7 ਘੰਟੇ ਦਾ ਕੱਟ

ਚੰਡੀਗੜ੍ਹ 14 ਮਈ 2022:(Punjab Power Crisis) ਪੰਜਾਬ ‘ਚ ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਬਿਜਲੀ ਸੰਕਟ ਨੇ ਸੂਬੇ ਦੇ ਲੋਕਾਂ ਅਤੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ | ਸੂਬੇ ‘ਚ ਬਿਜਲੀ ਦੇ ਕੱਟਾਂ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਇਸਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ (Lehra Mohabbat thermal plant) ਦੇ ਦੋ ਯੂਨਿਟ ਬੰਦ ਹੋ ਗਏ ਹਨ। ਜਿਕਰਯੋਗ ਹੈ ਕਿ ਪਲਾਂਟ ਦਾ ਇਕ ਯੂਨਿਟ ਪਹਿਲਾਂ ਤੋਂ ਹੀ ਬੰਦ ਪਿਆ ਹੈ। ਇਸਦੇ ਨਾਲ ਹੀ ਰੋਪੜ ਪਲਾਂਟ  ਦਾ ਯੂਨਿਟ ਨੰਬਰ ਤਿੰਨ ਵੀ ਬੰਦ ਪਿਆ ਹੈ। ਇਸਦੇ ਚੱਲਦੇ ਸਰਕਾਰੀ ਥਰਮਲਾਂ ਦੇ 8 ਚੋਂ 4 ਯੂਨਿਟ ਬੰਦ ਹੋਣ ਕਰਕੇ ਬਿਜਲੀ ਉਤਪਾਦਨ ਵਿੱਚ 880 ਮੈਗਾਵਾਟ ਦੀ ਘਾਟ ਹੋ ਗਈ ਹੈ।

ਇਸਦੇ ਨਾਲ ਹੀ ਨਿੱਜੀ ਥਰਮਲਾਂ (thermal plant) ‘ਚੋਂ ਤਲਵੰਡੀ ਸਾਬੋ ਤੇ ਜੀਵੀਕੇ ਪਲਾਂਟ ਦਾ ਇਕ-ਇਕ ਯੂਨਿਟ ਵੀ ਬੰਦ ਹੈ। ਜਿਸ ਕਰਕੇ ਇਨ੍ਹਾਂ ਥਰਮਲਾਂ ਤੋਂ 930 ਮੈਗਾਵਾਟ ਦਾ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸਦੇ ਚੱਲਦਿਆਂ ਪੈ ਰਹੀ ਅੱਤ ਦੀ ਗਰਮੀ ਦੌਰਾਨ ਸ਼ਨਿਚਰਵਾਰ ਸਵੇਰੇ ਹੀ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੇੜੇ ਪਹੁੰਚ ਚੁੱਕੀ ਹੈ ਤੇ ਪਲਾਂਟਾਂ ਤੋਂ ਸਮਰੱਥਾ ਨਾਲੋਂ ਬਿਜਲੀ ਉਤਪਾਦਨ ਘਟਣ ਕਰਕੇ ਮੰਗ ਪੂਰਾ ਕਰਨਾ ਇਕ ਚੁਣੌਤੀ ਸਾਬਤ ਹੋ ਰਿਹਾ ਹੈ |

ਜਿਕਰਯੋਗ ਹੈ ਕਿ ਅੱਜ ਲੁਧਿਆਣਾ, ਬਲਾਚੌਰ, ਅਬੋਹਰ, ਗੜ੍ਹਸ਼ੰਕਰ, ਜੈਤੋ, ਫਰੀਦਕੋਟ, ਫਿਰੋਜ਼ਪੁਰ, ਗੁਰੂਹਰਸਹਾਏ, ਬੰਗਾ ਤੇ ਪਟਿਆਲਾ ਦੇ ਇਲਾਕਿਆਂ ਵਿੱਚ ਦੋ ਤੋਂ ਸੱਤ ਘੰਟੇ ਬਿਜਲੀ ਦਾ ਕੱਟ ਲੱਗੇਗਾ। ਪਟਿਆਲਾ ਦੇ ਅਰਬਨ ਅਸਟੇਟ ਸਬ ਡਵੀਜ਼ਨ ਅਧੀਨ ਆਉਂਦੇ ਹੀਰਾ ਬਾਗ, ਆਈਟੀਬੀਪੀ, ਰਿਸ਼ੀ ਕਲੋਨੀ, ਚੌਰਾ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ, ਸ਼ਗਨ ਵਿਹਾਰ, ਨੀਲੀਮਾ ਵਿਹਾਰ ਆਦਿ ਇਲਾਕਿਆਂ ‘ਚ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।

Lehra Mohabbat Thermal Plant