Site icon TheUnmute.com

ਜਲੰਧਰ ‘ਚ ਭਾਰੀ ਬਾਰਿਸ਼ ਕਾਰਨ ਪੋਲਟਰੀ ਫਾਰਮ ਢਹਿ-ਢੇਰੀ, ਲੱਖਾਂ ਦਾ ਨੁਕਸਾਨ

Poultry farm

ਚੰਡੀਗੜ੍ਹ, 22 ਜੁਲਾਈ 2023: ਜਲੰਧਰ ‘ਚ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਕਈ ਥਾਵਾਂ ਤੋਂ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪਿੰਡ ਨੁੱਸੀ ਵਿੱਚ ਭਾਰੀ ਬਾਰਿਸ਼ ਕਾਰਨ ਪੋਲਟਰੀ ਫਾਰਮ (Poultry farm) ਦੇ ਢਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੋਲਟਰੀ ਫਾਰਮ ਦੇ ਮਾਲਕ ਮਨਦੀਪ ਨੇ ਦੱਸਿਆ ਕਿ ਬਾਰਿਸ਼ ਕਾਰਨ ਕੰਧ ਦੀਆਂ ਤਿੰਨ ਮੰਜ਼ਿਲਾਂ ਡਿੱਗ ਗਈਆਂ। ਇਸ ਘਟਨਾ ‘ਚ ਕਰੀਬ 2.5 ਤੋਂ 3 ਹਜ਼ਾਰ ਮੁਰਗੀਆਂ/ਮੁਰਗਿਆਂ ਦੀ ਮੌਤ ਹੋ ਗਈ, ਜਿਸ ਕਾਰਨ ਮੁਰਗੀਆਂ ਦੇ ਮਰਨ ਨਾਲ 25 ਤੋਂ 30 ਲੱਖ ਦੇ ਸ਼ੈੱਡ ਅਤੇ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Exit mobile version