ਚੰਡੀਗੜ੍ਹ 25 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਨੂੰ ਅੰਮ੍ਰਿਤਸਰ ਦੇ ਪਿੰਡ ਭਕਨਾ ‘ਚ ਐਨਕਾਊਂਟਰ ਕਰ ਦਿੱਤਾ ਸੀ | ਇਸਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਨੇ ਆਪੋ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਸਾਂਝੀ ਕਰਕੇ ਸਫਾਈ ਦਿੱਤੀ | ਇਨ੍ਹਾਂ ਦੋਵਾਂ ਨੇ ਆਪਣੇ ਆਪ ਨੂੰ ਨਸ਼ਾ ਤਸਕਰਾਂ ਤੋਂ ਵੱਖ ਕਰਦਿਆਂ ਸਫ਼ਾਈ ਦਿੱਤੀ ਹੈ |
ਇਸ ਦੌਰਾਨ ਗੈਂਗਸਟਰ ਤੂਫਾਨ ਅਤੇ ਮਨੀ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਲਿਖਿਆ ਹੈ ਮੀਡੀਆ ਜਨਤਾ ਦੀ ਤੀਸਰੀ ਅੱਖ ਅਤੇ ਤੀਸਰਾ ਕੰਨ ਹੁੰਦਾ ਹੈ, ਜੋ ਵੀ ਮੀਡੀਆ ਸਾਡੇ ਬਾਰੇ ਖਬਰਾਂ ਚਲਾ ਰਿਹਾ ਹੈ, ਇਹ ਬਿਲਕੁਲ ਝੂਠ ਹਨ, ਮੈਂ ਤਾ ਅੱਜ ਤੱਕ ਕਦੇ ਕਿਸੇ ਦੀ ਜੂਠ ਨਹੀਂ ਖਾਧੀ ਅਤੇ ਨਛਾ ਵੇਚਣਾ ਅਤੇ ਕਰਨਾ ਬਹੁਤ ਦੂਰ ਦੀ ਗੱਲ ਹੈ।ਉਨ੍ਹਾਂ ਕਿਹਾ ਕਿ 4 ਪੈਸਿਆਂ ਕਰਕੇ ਮੈਂ ਕਿਸੇ ਮਾਂ ਦਾ ਪੁੱਤ ਨਸ਼ੇ ’ਤੇ ਨਹੀਂ ਲਾ ਸਕਦਾ। ਮੀਡੀਆ ਗਲਤ ਖ਼ਬਰਾਂ ਨਾ ਚਲਾਏ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਏ।
ਜਿਕਰਯੋਗ ਹੈ ਕਿ ਮਨਦੀਪ ਤੂਫਾਨ ਤੇ ਮਨੀ ਰਈਆ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਸੂਤ੍ਰਦੇ ਹਵਾਲੇ ਤੋਂ ਖ਼ਬਰ ਹੈ ਕਿ ਇਨ੍ਹਾਂ ਦੋਵਾਂ ਦਾ ਨਾਂ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਾਹਮਣੇ ਆਇਆ ਹੈ। ਪੁਲਿਸ ਵਲੋਂ ਦੋਵਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।