8 ਨਵੰਬਰ 2024: ਰਾਸ਼ਟਰੀ ਰਾਜਧਾਨੀ ਦਿੱਲੀ ( delhi) ‘ਚ ਪ੍ਰਦੂਸ਼ਣ ( pollution) ਦਾ ਪੱਧਰ ਘੱਟ ਹੋਣ ਦੇ ਹਜੇ ਤੱਕ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਦੱਸ ਦੇਈਏ ਉਥੇ ਹੀ ਅੱਜ ਸਵੇਰੇ 6 ਵਜੇ ਕਈ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) (400 ਤੋਂ ਉੱਪਰ ਦਰਜ ਕੀਤਾ ਗਿਆ। ਇਨ੍ਹਾਂ ਵਿੱਚ ਆਨੰਦ ਵਿਹਾਰ, ਅਸ਼ੋਕ ਵਿਹਾਰ, ਬਵਾਨਾ, ਮੁੰਡਕਾ, ਜਹਾਂਗੀਰਪੁਰੀ, ਵਜ਼ੀਰਪੁਰ, ਪੰਜਾਬੀ ਬਾਗ, ਰੋਹਿਣੀ, ਸੋਨੀਆ ਵਿਹਾਰ ਅਤੇ ਪਤਪੜਗੰਜ ਸ਼ਾਮਲ ਹਨ।
ਗੁਆਂਢੀ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ AQI ਵੀ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ। ਉਥੇ ਹੀ ਆਈਐਮਡੀ ਦੀ ਭਵਿੱਖਬਾਣੀ ਅਨੁਸਾਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ। ਐਤਵਾਰ ਤੱਕ ਦਿੱਲੀ ਦੀ ਹਵਾ ‘ਚ ਸੁਧਾਰ ਦੀ ਕੋਈ ਉਮੀਦ ਨਹੀਂ ਹੈ।
ਦਿੱਲੀ ਸਰਕਾਰ ਉੱਚ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਧੂੜ ਦੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਨਾਲ-ਨਾਲ ਮੁੱਖ ਪ੍ਰਦੂਸ਼ਕਾਂ ਨਾਲ ਸਬੰਧਤ ਡੇਟਾ ਇਕੱਠਾ ਕਰਨ ਲਈ ਤਿੰਨ ‘ਮਿਸਟ ਸਪਰੇਅ ਡਰੋਨ’ ਕਿਰਾਏ ‘ਤੇ ਲੈਣ ਜਾ ਰਹੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਡਰੋਨਾਂ ਦੀ ਵਰਤੋਂ 13 ਪ੍ਰਦੂਸ਼ਣ ਵਾਲੀਆਂ ਥਾਵਾਂ ‘ਤੇ ਪਾਣੀ ਛਿੜਕਣ ਅਤੇ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਕੀਤੀ ਜਾਵੇਗੀ।