Site icon TheUnmute.com

ਗੀਤਾ ਪ੍ਰੈਸ ਨੂੰ ਸਾਲ 2021 ਦਾ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੇ ਐਲਾਨ ‘ਤੇ ਭਖੀ ਸਿਆਸਤ

Gita Press

ਚੰਡੀਗੜ੍ਹ, 19 ਜੂਨ 2023: ਗੀਤਾ ਪ੍ਰੈਸ (Gita Press) ਨੂੰ ਸਾਲ 2021 ਦਾ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੇ ਐਲਾਨ ਨਾਲ ਹੀ ਹੁਣ ਇਸ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਸਰਕਾਰ ਅਤੇ ਵਿਰੋਧੀ ਪਾਰਟੀ ਦੇ ਆਗੂਆਂ ਵਿਚਾਲੇ ਜਵਾਬੀ ਹਮਲਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ। ਇਕ ਪਾਸੇ ਕਾਂਗਰਸ ਪਾਰਟੀ ਨੇ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੇ ਹੁਕਮ ਤੋਂ ਤੁਰੰਤ ਬਾਅਦ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਗੀਤਾ ਪ੍ਰੈਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ 2021 ਦੇਣਾ ‘ਸਾਵਰਕਰ ਅਤੇ ਗੋਡਸੇ ਨੂੰ ਇਨਾਮ ਦੇਣ’ ਵਾਂਗ ਹੈ। ਇਸ ‘ਤੇ ਹੁਣ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਜਵਾਬੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਚੋਣ ਜਿੱਤ ਦ ਘਮੰਡ ਵਿੱਚ ਕਾਂਗਰਸ ਖੁੱਲ੍ਹੇਆਮ ਭਾਰਤੀ ਸੱਭਿਆਚਾਰ ’ਤੇ ਹਮਲਾ ਕਰ ਰਹੀ ਹੈ।

ਜਿਕਰਯੋਗ ਹੈ ਕਿ ਗਾਂਧੀ ਸ਼ਾਂਤੀ ਪੁਰਸਕਾਰ ਮਹਾਤਮਾ ਗਾਂਧੀ ਦੁਆਰਾ ਸਥਾਪਿਤ ਆਦਰਸ਼ਾਂ ਨੂੰ ਸ਼ਰਧਾਂਜਲੀ ਵਜੋਂ 1995 ਵਿੱਚ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਸਾਲਾਨਾ ਪੁਰਸਕਾਰ ਹੈ। ਸੱਭਿਆਚਾਰਕ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਜਿਊਰੀ ਨੇ ਸਰਬਸੰਮਤੀ ਨਾਲ ਗੀਤਾ ਪ੍ਰੈਸ, ਗੋਰਖਪੁਰ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਵਜੋਂ ਚੁਣਨ ਦਾ ਫੈਸਲਾ ਕੀਤਾ ਹੈ।

ਇਸ ਸਾਲ ਗੀਤਾ ਪ੍ਰੈੱਸ (Gita Press) ਨੇ 100 ਸਾਲ ਪੂਰੇ ਕਰ ਲਏ ਹਨ। ਦੱਸ ਦਈਏ ਕਿ ਗੀਤਾ ਪ੍ਰੈੱਸ ਦੀ ਸਥਾਪਨਾ ਕਰਨ ਵਾਲੇ ਰਾਜਸਥਾਨ ਦੇ ਚੁਰੂ ਦੇ ਰਹਿਣ ਵਾਲੇ ਜੈਦਿਆਲ ਜੀ ਗੋਇੰਦਕਾ (ਸੇਠਜੀ) ਗੀਤਾ ਪਾਠ ਅਤੇ ਪ੍ਰਵਚਨ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ।

Exit mobile version