Site icon TheUnmute.com

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਜਨਤਕ ਕਰਨ: ਹਰਿਆਣਾ ਮੁੱਖ ਚੋਣ ਅਧਿਕਾਰੀ

Election expenditure

ਚੰਡੀਗੜ੍ਹ, 17 ਮਈ 2024: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕ ਸਭਾ 2024 ਦੇ ਆਮ ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਉਮੀਦਵਾਰ ਦੀ ਅਪਰਾਧਿਕ ਪਿਛੋਕੜ ਦੇ ਬਾਰੇ ਵਿਚ ਤਿੰਨ ਵਾਰ ਪ੍ਰਿੰਟ ਇਲੈਕਟ੍ਰੋਨਿਕਸ ਮੀਡੀਆ ਵਿਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਵਾਉਣਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਸਬੰਧਿਤ ਰਾਜਨੀਤਿਕ ਪਾਰਟੀ ਨੁੰ ਵੀ ਆਪਣੇ ਉਮੀਦਵਾਰ ਦੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਥੋਰਾਇਜਡ ਵੈੱਬਸਾਈਟ ‘ਤੇ ਪਾਉਣੀ ਹੋਵੇਗੀ। ਜੇਕਰ ਰਾਜਨੀਤਿਕ ਪਾਰਟੀਆਂ ਅਜਿਹਾ ਨਹੀਂ ਕਰਦੀ ਹੈ ਅਤੇ ਕੋਈ ਸ਼ਿਕਾਇਤ ਚੋਣ ਕਮਿਸ਼ਨ ਨੂੰ ਪ੍ਰਾਪਤ ਹੁੰਦੀ ਹੈ ਤਾਂ ਉਮੀਦਵਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹਰਿਆਣਾ ਵਿਚ 25 ਮਈ ਨੂੰ ਚੋਣ ਦੇ ਦਿਨ ਚੋਣ ਕੇਂਦਰਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹੀਟ ਵੇਵ ਤੋਂ ਬਚਾਅ ਤਹਿਤ ਅਤੇ ਛਾਂ ਲਈ ਟੇਂਟ, ਪੱਖੇ, ਪੀਣ ਦਾ ਠੰਢਾ ਪਾਣੀ ਸਮੇਤ ਮੁੱਢਲੀ ਸਹੂਲਤਾਂ ਯਕੀਨੀ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਵੋਟਰਾਂ ਨੂੰ ਕਿਯੂ ਮੈਨੇਜਮੈਂਟ ਐਪ ਨਾਲ ਵੀ ਬੀਐਲਓ ਜਾਣਕਾਰੀ ਦੇਵੇਗਾ ਕਿ ਚੋਣ ਦੇ ਲਈ ਕਿੰਨ੍ਹੇ ਲੋਕ ਲਾਈਨ ਵਿਚ ਹਨ, ਤਾਂ ਜੋ ਇਕ ਸਮੇਂ ਵਿਚ ਬਹੁਤ ਵੱਧ ਭੀੜ ਚੋਣ ਕੇਂਦਰਾਂ ‘ਤੇ ਨਾ ਹੋਵੇ ਅਤੇ ਵੋਟਰ ਨੁੰ ਆਪਣਾ ਵੋਟ ਪਾਉਣ ਦੇ ਲਈ ਲੰਬਾ ਇੰਤਜਾਰ ਨਾ ਕਰਨਾ ਪਵੇ।

ਉਨ੍ਹਾਂ ਨੇ ਦੱਸਿਆ ਕਿ ਸੂਬੇ (Haryana) ਦੇ 2 ਕਰੋੜ 76 ਹਜ਼ਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਲੋਕਤੰਤਰ ਦਾ ਤਿਉਹਾਰ ਮਨਾਉਣ ਅਤੇ ਵੋਟ ਜਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ਦੇ ਅੰਦਰ ਵੋਟਰ ਮੋਬਾਇਲ, ਇਲੈਕਟ੍ਰੋਨਿਕ ਗੈਜੇਟ, ਇਲੈਕਟ੍ਰੋਨਿਕ ਵਾਚ, ਸਪਾਈ ਕੈਮਰਾ ਆਦਿ ਲੈ ਕੇ ਨਾ ਜਾਣ, ਇਸ ਤੋਂ ਚੋਣ ਦੀ ਗੁਪਤਤਾ ਭੰਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਰਫ ਪੀਠਾਸੀਨ ਅਧਿਕਾਰੀ ਨੂੰ ਹੀ ਮੋਬਾਇਲ ਰੱਖਣ ਦੀ ਮਨਜ਼ੂਰੀ ਹੋਵੇਗੀ। ਵੋਟਰ ਸਿਰਫ ਪਛਾਣ ਵਾਲੇ ਦਸਤਾਵੇਜ ਹੀ ਆਪਣੇ ਨਾਲ ਲੈ ਕੇ ਆਉਣ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਚੋਣ ਜ਼ਾਬਤਾ ਦੇ ਉਲੰਘਣ ਦੀ ਸ਼ਿਕਾਇਤ ਦੀ ਜਾਣਕਾਰੀ ਦੇਣ ਲਈ ਸੀ-ਵਿਜਿਲ ਐਪ ਤਿਆਰ ਕੀਤੀ ਗਈ ਹੈ। ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਵੋਟਰ ਆਈਟੀ-ਸੈਵੀ ਹੈ ਅਤੇ ਉਪਰੋਕਤ ਐਪ ‘ਤੇ ਜਿਵੇਂ ਹੀ ਚੋਣ ਜ਼ਾਬਤਾ ਉਲੰਘਣ ਦੀ ਜਾਣਕਾਰੀ ਦੀ ਜਾਣਕਾਰੀ ਉਨ੍ਹਾਂ ਦੀ ਜਾਣਕਾਰੀ ਵਿਚ ਆਉਂਦੀ ਹੈ ਤਾਂ ਤੁਰੰਤ ਕਮਿਸ਼ਨ ਨੂੰ ਭੇਜ ਰਹੇ ਹੈ। ਹਰਿਆਣਾ ਵਿਚ ਹੁਣ ਤੱਕ ਸੀ-ਵਿਜਿਲ ‘ਤੇ ਵੋਟਰਾਂ ਨੇ ਸੀ-ਵਿਜਿਲ ‘ਤੇ 7512 ਸ਼ਿਕਾਇਤਾਂ ਭੇਜੀ ਹੈ, ਜਿਸ ਵਿੱਚੋਂ 6655 ਸ਼ਿਕਾਇਤਾਂ ਨੂੰ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਠਹਿਰਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਫਰੀਦਾਬਾਦ ਵਿਚ ਸਭ ਤੋਂ ਵੱਧ 2297 ਚੋਣ ਜ਼ਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਬਾਅਦ ਰੋਹਤਕ ਵਿਚ 1016 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਤਰ੍ਹਾ ਨਾਲ ਅੰਬਾਲਾ ਜਿਲ੍ਹੇ ਤੋਂ 768, ਭਿਵਾਨੀ ਤੋਂ 131, ਫਤਿਹਾਬਾਦ ਤੋਂ 157, ਗੁੜਗਾਂਓ ਤੋਂ 619, ਹਿਸਾਰ ਤੋਂ 406, ਝੱਜਰ ਤੋਂ 265, ਜੀਂਦ ਤੋਂ 76, ਕੈਥਲ ਤੋਂ 156, ਕਰਨਾਲ ਤੋਂ 38, ਕੁਰੂਕਸ਼ੇਤਰ ਤੋਂ 154, ਮਹੇਂਦਰਗੜ੍ਹ ਤੋਂ 25, ਮੇਵਾਤ ਤੋਂ 53, ਪਲਵਲ ਤੋਂ 130, ਪੰਚਕੂਲਾ ਤੋਂ 136, ਪਾਣੀਪਤ ਤੋਂ 19, ਰਿਵਾੜੀ 50, ਸਿਰਸਾ ਤੋਂ 697, ਸੋਨੀਪਤ ਤੋਂ 194, ਯਮੁਨਾਨਗਰ ਜ਼ਿਲ੍ਹੇ ਤੋਂ 15 ਸ਼ਿਕਾਇਤਾਂ ਕਮਿਸ਼ਨ ਬਿਨੁ ਭੇਜੀ ਗਈ ਹੈ।

Exit mobile version