June 24, 2024 1:05 am
ਸੁਖਬੀਰ ਸਿੰਘ ਬਾਦਲ

ਪੰਜਾਬ ਚੋਣਾਂ : ਸੁਖਬੀਰ ਸਿੰਘ ਬਾਦਲ ਸਮੇਤ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਖਰਚੇ ਕਰੋੜਾਂ ਰੁਪਏ

ਚੰਡੀਗੜ੍ਹ, 11 ਸਤੰਬਰ, 2021: ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਪ੍ਰਚਾਰ ਤੇ ਯੋਜਨਾਬੰਦੀ ਲਈ ਸੁਖਬੀਰ ਸਿੰਘ ਬਾਦਲ ਨੇ 100 ਕਰੋੜ ਰੱਖੇ ਹਨ ਤੇ  ਚੇਨਈ ਆਧਾਰਿਤ ਕੰਪਨੀ ਨਾਲ ਸੌਦਾ ਕੀਤਾ ਹੈ ਜਦਕਿ ਕਾਂਗਰਸੀ ਤੇ ਆਪ ਦੇ ਆਗੂਆਂ ਨੇਵੀ  ਕਰੋੜਾਂ ਰੁਪਏ ਅਜਿਹੀਆਂ ਕੰਪਨੀਆਂ ਨਾਲ ਸੌਦੇ ਕਰ ਕੇ ਦਾਅ ’ਤੇ ਲਗਾ ਦਿੱਤੇ ਹਲ। ਇਹ ਕੰਪਨੀਆਂ ਚੇਨਈ ਤੋਂ ਲੈ ਕੇ ਪਲਾਮੂ ਤੱਕ ਦੀਆਂ ਹਨ ਜੋ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਮੁਹਿੰਮ ਲਈਸੇਵਾਵਾਂ  ਦਿੰਦੀਆਂ ਹਨ |

’ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦਾ ਦੋਹਤਾ ਉਹਨਾਂ ਦੀ ਮੁਹਿੰਮ ਸੰਭਾਲ ਰਿਹਾਹੈ  ਤਾਂ ਸੁਖਬੀਰ ਬਾਦਲ ਨੇ ਮਾਈਂਡਸ਼ੇਅਰ ਐਨਾਲਾਇਟਿਕਸ ਕੰਪਨੀ ਦੀਆਂ ਸੇਵਾਵਾਂ ਲਈਆਂ ਹਨ। ਇਹ ਕੰਪਨੀਆਂ ਦੀ ਫੀਸ 5 ਲੱਖ ਤੋਂ ਲੈ ਕੇ 2 ਕਰੋੜ ਰੁਪਏ ਪ੍ਰਤੀ ਸੀਟ ਤੱਕ ਹੈ। ਚੇਨਈ ਦੇ ਸੋਨੀਲ ਕਾਨੂਗੋਲੂ ਦੀ ਮਾਈਂਡਸ਼ੇਅਰ ਐਨਾਲਾਇਟਿਕਸ ਸਮੇਤ ਇਹਨਾਂ ਏਜੰਸੀਆਂ ਨੇ ਜ਼ਮੀਨੀ ਪੱਧਰ ’ਤੇਕੰਮ  ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿਚ ਚੰਡੀਗੜ੍ਹ ਆਧਾਰਿਤ ਡਿਜ਼ਾਈਨ ਬਾਕਸਡ, ਬੰਗਲੌਰ ਆਧਾਰਿਤ ਪੋਲ ਮੈਟ੍ਰਿਕਸ ਕਨਸਲਟਿੰਗ ਪ੍ਰਾਈਵੇਟ ਲਿਮਟਿਡ ਅਤੇ ਝਾਰਖੰਡ ਦੇ ਪਲਾਮੂ ਆਧਾਰਿਤ ਕੋਗਨੈਟ ਅਰਾਮਭਾ ਸਰਵਿਸਿਜ਼ ਤੇਗੁੜਗਾਓਂ  ਦੀਆਂ ਪੋਲੀਟਿਕਲ ਐਜ ਵੀ ਸ਼ਾਮਲ ਹਨ।

ਇਹ ਵੀ ਪੜੋ : ਪੰਜਾਬ ਸਰਕਾਰ ਦਾ ਐਲਾਨ : ਸਰਕਾਰੀ ਮੁਲਾਜ਼ਮ ਕੋਰੋਨਾ ਦੀ ਪਹਿਲੀ ਖ਼ੁਰਾਕ ਲੱਗਣ ਤੋਂ ਬਾਅਦ ਹੀ ਡਿਊਟੀ ਤੇ ਆ ਸਕਣਗੇ

ਇਹ ਕੰਪਨੀਆਂ ਸਰਵੇਖਣ, ਡੋਰ ਟੂ ਡੋਰ ਪਹੁੰਚ, ਸੋਸ਼ਲ ਮੀਡਆ ਹੈਂਡਲਿੰਗ, ਕਰੀਏਟਿਵ ਡਿਜ਼ਾਈਨਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਐਡੀਟਿੰਗ ਤੇ ਹੋਰ ਸੇਵਾਵਾਂ ਦਿੰਦੀਆਂ ਹਨ।ਇਹਨਾਂ ਕੰਪਨੀਆਂ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਹਿੰਦੀ ਜਾਣਦੇ ਕੰਟੈਂਟ ਰਾਈਟਰ ਰੱਖੇ ਹੋਏ ਹਨ। ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਮੰਗ ਰਹੇ ਖੰਨਾ ਦੇ ਰੀਅਲ ਅਸਟੇਟ ਡਵੈਲਪਰ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਅਰਾਮਭਾ ਸਰਵਿਸਿਜ਼ ਦੀਆਂ ਸੇਵਾਵਾਂ ਲਈਆਂ ਹਲ। ਇਹੀ ਕੰਪਨੀ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਤੇ ਪਾਇਲ ਦੇ ਵਿਧਾਇਕ ਲਖਵੀਰ ਲੱਖਾ ਦਾ ਕੰਮ ਵੀ ਵੇਖ ਰਹੀ ਹੈ।

ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਡਿਜ਼ਾਈਨ ਬਾਕਸ ਨੁੰ ਆਪਣਾ ਕੰਮ ਦਿੱਤਾ ਹੈ। ਚੇਨਈ ਆਧਾਰਿਤ ਪੋਲ ਮੈਟ੍ਰਿਕਸ ਕੰਸਲਟਿੰਗ ਪ੍ਰਾਈਵੇਅ ਲਿਮਟਿਡ ਜਿਸਦਾ ਚੰਡੀਗੜ੍ਹ ਵਿਚ ਕਾਰਪੋਰੇਟ ਦਫਤਰ ਹੈ, ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਕ ਮੰਤਰੀ ਸਮੇਤ ਪਾਰਟੀ ਦਾ ਕੰਮ ਸੰਭਾਲ ਰਹੀ ਹੈ।

ਅਕਾਲੀ ਦਲ ਦੀ ਗੱਲ ਪੰਜਾਬ ਦੀ ਮੁਹਿੰਮ ਮਾਈਂਨਡਸ਼ੇਅਰ ਐਨਾਲਾਇਟਿਕਸ ਨੇ ਸ਼ੁਰੂ ਕੀਤੀ ਹੈ। ਪਾਰਟੀ ਨੇ ਕੰਪਨੀ ਦੇ ਕੰਮ ਸਮੇਤ ਗਤੀਵਿਧੀਆਂ ’ਤੇ 100 ਕਰੋੜ ਰੁਪਏ ਖਰਚ ਕਰਨ ਦਾ ਬਜਟ ਬਣਾਇਆ ਹੈ।
ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਮੋਗਾ ਦੇ ਉਮੀਦਵਾਰ ਮੱਖਣ ਬਰਾੜ ਨੇ ਆਪਣੇ ਪੱਧਰ ’ਤੇ ਵੱਖਰੀਆਂ ਕੰਪਨੀਆਂ ਨਾਲ ਰਾਬਤਾ ਕੀਤਾ ਹੈ। ਮਰਹੂਮ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਦੇ ਪੁੱਤਰ ਜਗਪਾਲ ਸਿੰਘ ਅਬੁਲਖੁਰਾਣਾ ਜੋ ਲੰਬੀ ਤੋਂ ਕਾਂਗਰਸੀ ਟਿਕਟ ਮੰਗ ਰਹੇ ਹਨ ਦਾਕਹਿਣਾ  ਹੈ ਕਿ ਹੁਣ ਪੁਰਾਣੇ ਦਿਨਾਂ ਵਾਂਗ ਚੋਣ ਨਹੀਂ ਲੜੀ ਜਾ ਸਕਦੀ।ਹੁਣ ਸੋਸ਼ਲ ਮੀਡੀਆ ’ਤੇ ਧਿਆਨ ਦੇਣਾ ਤੇ ਨੌਜਵਾਨਾਂ ਨਾਲ ਜੁੜਨਾ ਜ਼ਰੂਰੀਹੈ  ਜਿਸ ਲਈਪ੍ਰੋਫੈਸ਼ਨਲ  ਮਦਦ ਜ਼ਰੂਰੀ ਹੈ।
ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਜੋ ਫਿਲੌਰ ਤੋਂ ਕਾਂਗਰਸੀ ਟਿਕਟ ਮੰਗ ਰਹੇ ਹਨ ਨੇ ਕੈਟਾਲਿਸਟ ਪੀ ਆਰ ਦੀਆਂ ਸੇਵਾਵਾਂ ਲਈਆਂ ਹਨ। ਆਪ ਦੇ ਮੁਕਤਸਰ ਤੋਂ ਟਿਕਟ ਦੇ ਦਾਅਵੇਦਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਵੀ ਅਜਿਹੀ ਹੀ ਕੰਪਨੀ ਨਾਲ ਰਾਬਤਾ ਕਾਇਮ ਕਰਨ ਦਾ ਮਨ ਬਣਾਇਆ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਸੱਤ ਮੈਂਬਰੀ ਟੀਮ ਉਹਨਾਂ ਦਾ ਸੋਸ਼ਲ ਮੀਡੀਆ ਸੰਭਾਲ ਰਹੀ ਹੈ ਤੇ ਟੀਮ ਜਿੱਤੇਗਾ ਪੰਜਾਬ ਵਜੋਂ ਕੰਮ ਕਰਰਹੀ ਹੇ। 30 ਸਾਲਾ ਸਮਿਤ ਸਿੰਘ ਜੋ ਸਾਬਕਾ ਕਾਂਗਰਸ ਵਿਧਾਇਕ ਧੰਨਵੰਤ ਸਿੰਘ ਦੇ ਪੁੱਤਰ ਹਨ ਤੇ ਕੌਮਾਂਤਰੀ ਸਕੀਟ ਸ਼ੂਟਰ ਹਨ, ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਆਪ ਦੇ ਉਮੀਦਵਾਰ ਤੋਂ 20 ਲੱਖ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਤੋਂ 30 ਤੋਂ 50 ਲੱਖ ਰੁਪਏ ਲਏ ਜਾ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਦਾ ਸੋਸ਼ਲ ਮੀਡੀਆ ਉਹਨਾਂ ਦਾ 32 ਸਾਲਾ ਪੋਤਾ ਨਿਰਵਾਣ ਸਿੰਘ ਸੰਭਾਲ ਰਿਹਾ ਹੈ। ਯੂ ਕੇ ਤੋਂ ਪੜ੍ਹ ਕੇ ਆਏ ਨਿਰਵਾਣ ਦੀ ਦਿੰਲੀ ਵਿਚ ਡ੍ਰਮਡੋਲ ਮੀਡੀਆ ਕੰਪਨੀ ਵੀ ਹੈ ਪਰ ਇਥੇ ਮੁੱਖ ਮੰਤਰੀ ਦੀਮਿਸ਼ਨ  ਫਤਿਹ ਮੁਹਿੰਮ ਉਹ ਆਪ ਸੰਭਾਲ ਰਿਹਾ ਹੈ।