ਚੰਡੀਗੜ੍ਹ 23 ਅਪ੍ਰੈਲ 2022: ਨੀਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜੀਵ ਕੁਮਾਰ (Rajiv Kumar) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੀ ਥਾਂ ਹੁਣ ਸੁਮਨ ਬੇਰੀ ਨੂੰ ਨੀਤੀ ਕਮਿਸ਼ਨ ਦੇ ਨਵੇਂ ਮੀਤ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜੀਵ ਕੁਮਾਰ ਸਾਲ 2017 ਵਿੱਚ ਨੀਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਬਣੇ ਸਨ। ਜ਼ਿਕਰਯੋਗ ਹੈ ਕਿ ਨੀਤੀ ਕਮਿਸ਼ਨ ਦਾ ਚੇਅਰਮੈਨ ਪ੍ਰਧਾਨ ਮੰਤਰੀ ਹੁੰਦਾ ਹੈ।
ਕੌਣ ਹੈ ਸੁਮਨ ਬੇਰੀ?
ਭਾਰਤੀ ਅਰਥ ਸ਼ਾਸਤਰੀ ਸੁਮਨ ਬੇਰੀ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਅਤੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਆਪਣੀ ਮਾਸਟਰੀ ਡਿਗਰੀ ਪ੍ਰਾਪਤ ਕੀਤੀ। ਉਹ ਵਰਲਡ ਬੈਂਕ ਦੀ ਚੀਫ ਰਹਿ ਚੁੱਕੀ ਹੈ। ਹੁਣ ਉਹ ਬੇਲਜ਼ੀਅਮ ਦੀ ਰਾਜਧਾਨੀ ਬਰੁਸੇਲਜ਼ ਦੇ ਇਕ ਇਕਨੋਮਿਕ ਥਿੰਕਟੈਂਕ ਦੇ ਨਾਨ ਰੇਜੀਡੈਂਟ ਫੇਲੋ ਦੇ ਅਹੁਦੇ ਉਤੇ ਕੰਮ ਕਰ ਰਹੇ ਹਨ। ਸੁਮਨ ਬੇਰੀ ਕਰੀਬ 28 ਸਾਲ ਤੱਕ ਵਰਲਡ ਬੈਂਕ ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਭਾਰਤ ਦੇ ਅੰਕੜਾ ਕਮਿਸ਼ਨ ਅਤੇ ਆਰਬੀਆਈ ਵੱਲੋਂ ਬਣਾਈ ਗਈ ਤਕਨੀਕੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।