TheUnmute.com

ਕਾਰ ‘ਚ ਟੰਗੀ ਸੀ ਥਾਣੇਦਾਰ ਦੀ ਵਰਦੀ, ਪੁਲਸ ਨੇ ਭੇਜਿਆ ਜੇਲ

ਚੰਡੀਗੜ੍ਹ 18 ਨਵੰਬਰ 2021 : ਥਾਣੇ ਅਤੇ ਆਫਿਸ ਵਿਚ ਆਪਣਾ ਕੰਮ ਕਰਵਾਉਣ ਲਈ ਆਪਣੇ ਆਪ ਨੂੰ ਪੁਲਸ ਇੰਸਪੈਕਟਰ ਦੱਸਕੇ, ਕਾਰ ਵਿਚ ਵਰਦੀ ਲਟਕਾ ਕੇ ਘੁੰਮਣ ਵਾਲੇ ਦੋਸ਼ੀ ਨੂੰ ਪੁਲਸ ਨੇ ਗਿਰਫ਼ਤਾਰ ਕਰ ਕੇ ਕੇਸ ਦਰਜ਼ ਕਰ ਦਿੱਤਾ ਹੈ, ਜਿਸ ਦੌਰਾਨ ਥਾਣਾ ਪੁਲਸ ਵਲੋਂ ਨਕਲੀ ਪੁਲਸ ਇੰਸਪੈਕਟਰ ਨੂੰ ਵਰਦੀ, ਪੁਲਸ ਨਕਲੀ ਆਈ.ਡੀ, ਕਾਰਡ ਬਰਾਮਦ ਕੀਤਾ ਹੈ,ਕਾਬੂ ਕੀਤੇ ਰਣਜੀਤ ਨਗਰ ਵਾਸੀ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਨੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਜੋਧੀਆਂ ਰੋਡ, ਦੇਵੀਗੜ੍ਹ ਰੋਡ ਤੋਂ ਕਾਬੂ ਕੀਤਾ ਸੀ। ਦੋਸ਼ੀ ਸਾਲ 2018 ਤੋਂ ਇਸ ਤਰ੍ਹਾਂ ਘੁੰਮ ਰਿਹਾ ਸੀ। ਇਸ ਤੋਂ ਪਹਿਲਾਂ ਪਿੰਡ ਲਾਲੀਲਾ ਦਾ ਨੌਜਵਾਨ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦੱਸ ਕੇ ਲੋਕਾਂ ਨੂੰ ਖੱਜਲ-ਖੁਆਰ ਕਰਦਾ ਸੀ।

ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਖੁਦ ਨੂੰ ਪੰਜਾਬ ਪੁਲਸ ਦਾ ਇੰਸਪੈਕਟਰ ਦੱਸਣ ਵਾਲੇ ਰਣਜੀਤ ਨਗਰ ਦੇ ਮਨਪ੍ਰੀਤ ਸਿੰਘ ਨੂੰ ਕਾਰ ਆਈ.ਡੀ ਕਾਰਡ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਹੈ, ਡੀ.ਐੱਸ.ਪੀ ਦਿਹਾਤੀ ਸੁਖਵਿੰਦਰ ਸਿੰਘ ਛੋਹਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਨੋਰ ਇੰਸਪੈਕਟਰ ਅਮ੍ਰਿਤਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ‘ਤੇ ਥਾਣਾ ਬਗੀਚਾ ਸਿੰਘ ਨੇ ਪੁਲਸ ਦੇ ਨਾਲ ਜੋੜਿਆ ਸੜਕ ਦੇ ਕੋਲ ਨਾਕਾਬੰਦੀ ਕਰ ਕੇ ਵਾਹਨ ਦੀ ਚੈਕਿੰਗ ਕੀਤੀ ਸੀ, ਜਿਸ ਦੌਰਾਨ ਇਕ ਸਵਿਫਟ ਕਾਰ ਬਲਬੇੜਾ ਸਾਈਡ ਤੋਂ ਆਈ, ਜਿਸ ‘ਤੇ ਪੰਜਾਬ ਪੁਲਸ ਦਾ ਲੋਗੋ ਲੱਗਿਆ ਹੋਇਆ ਸੀ, ਜਦੋ ਉਸ ਨੂੰ ਰੋਕ ਕੇ ਪੁੱਛਿਆ ਗਿਆ ਤਾ ਉਸ ਨੇ ਖੁਦ ਨੂੰ ਮਲੇਰਕੋਟਲਾ ਦਾ ਐੱਸ.ਐੱਚ.ਓ ਦੱਸਿਆ, ਜਿਸ ਦੌਰਾਨ ਜਾਂਚ ਕਰਨ ‘ਤੇ ਦੋਸ਼ੀ ਗ਼ਲਤ ਨਿਕਲਿਆ, ਦੱਸ ਦਈਏ ਕਿ ਦੋਸ਼ੀ ਆਫ਼ਿਸ ਵਿਚ ਦਰਜ਼ ਚਾਰ ਕਰਮੀ ਹੈ, ਦੋਸ਼ੀ ਥਾਣੇ ਅਤੇ ਆਫ਼ਿਸ ਵਿਚ ਕੰਮ ਕਰਵਾਉਣ ਲਈ ਫੋਨ ‘ਤੇ ਖੁਦ ਨੂੰ ਇੰਸਪੈਕਟਰ ਦੱਸਿਆ ਸੀ,

Exit mobile version