ਚੰਡੀਗੜ੍ਹ, 06 ਨਵੰਬਰ 2024: ਮੋਹਾਲੀ (Mohali) ਸ਼ਹਿਰ ‘ਚ ਟਰੈਫਿਕ ਦੀ ਸਮੱਸਿਆ ਅਤੇ ਅਪਰਾਧਾਂ ਨਾਲ ਨਜਿੱਠਣ ਲਈ ਹਾਈਟੈੱਕ ਕੈਮਰੇ (high-tech cameras) ਲਗਾਏ ਜਾ ਰਹੇ ਹਨ | ਇਨ੍ਹਾਂ ਹਾਈਟੈੱਕ ਕੈਮਰਿਆਂ ਨਾਲ ਪੁਲਿਸ ਸ਼ਹਿਰ ‘ਚ ਅਪਰਾਧਾਂ ਅਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰੇਗੀ |
ਇਸਦੇ ਨਾਲ ਹੀ ਹੁਣ ਇਸ ਸਕੀਮ ਤਹਿਤ ਪੁਲਿਸ ਨੇ ਜ਼ੀਰਕਪੁਰ, ਡੇਰਾਬੱਸੀ, ਏਅਰਪੋਰਟ ਰੋਡ ਤੇ ਲਾਈਟ ਪੁਆਇੰਟ ‘ਤੇ ਹਾਈਟੈਕ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਗੇੜੀ ਰੂਟ ਮਾਰਕੀਟ ਤੋਂ ਲੈ ਕੇ ਫੇਜ਼-3ਬੀ2 ਤੱਕ ਦੀ ਮਾਰਕੀਟ (Mohali) ‘ਚ ਪੁਲਿਸ ਸੁਰੱਖਿਆ ਵਜੋਂ 12 ਸੀਸੀਟੀਵੀ ਕੈਮਰੇ ਲਾਉਣ ਜਾ ਰਹੀ ਹੈ। ਇਸ ਦੌਰਾਨ ਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ |
Read More: Punjab: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਇੱਕਤਰਤਾ, ਸੁਖਬੀਰ ਬਾਦਲ ਬਾਰੇ ਹੋ ਸਕਦੈ ਵੱਡਾ ਫੈਸਲਾ
ਜਿਕਰਯੋਗ ਹੈ ਕਿ ਇਹ ਹਾਈਟੈਕ ਕੈਮਰੇ ਆਪਣੇ ਆਲੇ-ਦੁਆਲੇ ਦੇ ਕਈ ਮੀਟਰ ਦੇ ਖੇਤਰ ‘ਤੇ ਨਜ਼ਰ ਰੱਖਣ ਲਈ ਸਮਰੱਥ ਹਨ। ਅਜਿਹੇ ‘ਚ ਇਹ ਕੈਮਰੇ ਪੁਲਿਸ ਦੀ ਤਿੱਖੀ ਨਜ਼ਰ ਦਾ ਕੰਮ ਕਰਨ ਲੱਗੇ ਹਨ। ਜ਼ੀਰਕਪੁਰ ‘ਚ 70 ਕੈਮਰੇ ਲਗਾਏ ਗਏ ਹਨ। ਵਿਭਾਗ ਵੱਲੋਂ ਡੇਰਾਬੱਸੀ ਵਿੱਚ ਲਗਾਏ ਜਾਣ ਵਾਲੇ ਕੈਮਰੇ ’ਤੇ 37 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਡੇਰਾਬੱਸੀ ‘ਚ ਲੱਗੇ ਕੈਮਰਿਆਂ ਦਾ ਕੰਟਰੋਲ ਸੈਂਟਰ ਵੀ ਡੇਰਾਬੱਸੀ ਥਾਣੇ ‘ਚ ਹੀ ਬਣਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain) ਨੇ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਸ਼ਹਿਰ ‘ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਸੀ | ਇਸ ਦੌਰਾਨ ਡੀਸੀ ਆਸ਼ਿਕਾ ਜੈਨ ਨੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਪ੍ਰੋਜੈਕਟ ਤਹਿਤ ਸੀ.ਸੀ.ਟੀ.ਵੀ. ਕੈਮਰੇ (CCTV cameras) ਲਗਾਉਣ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ |