Site icon TheUnmute.com

Police Station: ਹਾਈ ਅਲਰਟ ਤੇ ਪੰਜਾਬ ਪੁਲਿਸ, ਥਾਣਿਆਂ ਦੇ ਬਾਹਰ ਪੁਲਿਸ ਬਲ ਤਾਇਨਾਤ

20 ਦਸੰਬਰ 2024: ਪੰਜਾਬ (punjab) ਦੇ ਥਾਣਿਆਂ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਚੰਡੀਗੜ੍ਹ ( chandigarh police) ਪੁਲਿਸ ਨੇ ਸਾਰੇ ਥਾਣਿਆਂ (stations) ਦੇ ਬਾਹਰ ਸੁਰੱਖਿਆ (security) ਵਧਾ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ (police) ਦੇ ਵਲੋਂ ਰੇਤ ਦੀਆਂ ਬੋਰੀਆਂ ਗੇਟਾਂ ‘ਤੇ ਅੱਗੇ ਰੱਖੀਆਂ ਗਈਆਂ ਹਨ ਅਤੇ ਥਾਣਿਆਂ ਦੇ ਬਾਹਰ ਰਾਤ ਨੂੰ ਪਹਿਰਾ ਦੇਣ ਵਾਲਿਆਂ ਲਈ ਵਿਸ਼ੇਸ਼ ਚੌਕੀਆਂ ਬਣਾਈਆਂ ਗਈਆਂ ਹਨ।

ਉਥੇ ਹੀ ਪੁਲਿਸ (police) ਅਧਿਕਾਰੀਆਂ ਵੱਲੋਂ ਰਾਤ ਸਮੇਂ ਹੋਰ ਚੌਕਸੀ ਵਰਤੀ ਜਾ ਰਹੀ ਹੈ। ਪੁਲਿਸ (Police Station) ਥਾਣੇ ਦੇ ਆਲੇ-ਦੁਆਲੇ ਘੁੰਮ ਰਹੇ ਸ਼ੱਕੀ ਲੋਕਾਂ ‘ਤੇ ਨਜ਼ਰ ਰੱਖ ਰਹੀ ਜਾ ਰਹੀ ਹੈ। ਇਸ ਤੋਂ ਇਲਾਵਾ ਥਾਣਿਆਂ ਦੇ ਆਲੇ-ਦੁਆਲੇ ਵਿਸ਼ੇਸ਼ (speacial gate) ਗੇਟ ਲਗਾਏ ਜਾ ਰਹੇ ਹਨ।

ਦੱਸ ਦੇਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, 25 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਰਾਜਾਂ ਵਿੱਚ ਪੁਲਿਸ ਥਾਣਿਆਂ ‘ਤੇ 6 ਵੱਡੇ ਹਮਲੇ ਹੋ ਚੁੱਕੇ ਹਨ।

ਇਸ ਨਾਲ ਮੁਹਾਲੀ ਦੇ ਨਾਲ ਲੱਗਦੇ ਥਾਣਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਤ ਨੂੰ ਥਾਣੇ ਦੇ ਆਲੇ-ਦੁਆਲੇ ਸਿਪਾਹੀ ਤਾਇਨਾਤ ਕਰ ਦਿੱਤੇ ਗਏ ਹਨ। ਸੀਨੀਅਰ ਅਧਿਕਾਰੀਆਂ ਵੱਲੋਂ ਸੈਂਟਰੀ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਡਿਊਟੀ ‘ਤੇ ਬਣੇ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਸੀਆਰ ਮੁਲਾਜ਼ਮ ਆਪੋ-ਆਪਣੇ ਥਾਣਿਆਂ ਦੇ ਖੇਤਰਾਂ ਵਿੱਚ ਗਸ਼ਤ ਕਰਨਗੇ।

ਸੂਤਰਾਂ ਦੀ ਮੰਨੀਏ ਤਾਂ ਰਾਤ ਸਮੇਂ ਦੋਪਹੀਆ ਵਾਹਨ ਚਾਲਕਾਂ ਨੂੰ ਥਾਣੇ ਦੇ ਆਸ-ਪਾਸ ਰੋਕ ਕੇ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਸਟੇਸ਼ਨ ‘ਤੇ ਹਮਲੇ ਨੂੰ ਲੈ ਕੇ ਆਈਬੀ ਅਤੇ ਐਨਆਈਏ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਪਾਕਿਸਤਾਨੀ ਏਜੰਸੀ ISI ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI), ਖਾਲਿਸਤਾਨ ਟਾਈਗਰ ਫੋਰਸ (KTF), KZF ਅਤੇ ਹੋਰ ਸੰਗਠਨ ਇਸ ਵਿੱਚ ਸ਼ਾਮਲ ਹਨ।

Read More: ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਮੋਹਾਲੀ ਦੇ ਪੁਲਿਸ ਹੈੱਡਕੁਆਰਟਰ ਬੰ.ਬ ਦੀ ਮਿਲੀ ਧਮਕੀ

 

Exit mobile version