Bhagwant Mann

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਸ ਨੇ ਜਾਰੀ ਕੀਤੇ ਰੂਟ ਪਲਾਨ

ਚੰਡੀਗੜ੍ਹ 15 ਮਾਰਚ 2022: ਕੱਲ੍ਹ ਨੂੰ ਭਗਵੰਤ ਮਾਨ (Bhagwant Mann) ਖਟਕੜ ਕਲਾਂ ‘ਚ ਮੁਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਮੰਤਰੀਆਂ ਨੂੰ 19 ਮਾਰਚ ਨੂੰ ਰਾਜਭਵਨ ‘ਚ ਸੌਂਹ ਚੁਕਾਈ ਜਵੇਗੀ | ਸ਼ਹੀਦ ਭਗਤ ਸਿੰਘ ਨਗਰ ਪੁਲਸ ਨੇ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਗਮ ‘ਚ ਪੁੱਜਣ ਵਾਲਿਆਂ ਲਈ ਰੂਟ ਪਲਾਨ ਜਾਰੀ ਕੀਤਾ ਹੈ।

ਇਸ ਪਲਾਨ ਅਨੁਸਾਰ 16 ਮਾਰਚ ਨੂੰ ਖਟਕੜ ਕਲਾਂ ਵਿਖੇ ਹੋ ਰਹੇ ਸਹੁ ਚੁੱਕ ਸਮਾਗਮ ਵਿੱਚ ਪਹੁੰਚਣ ਵਾਲੇ ਨੁਮਾਇੰਦਿਆ ਨੂੰ ਜਿਲ੍ਹਾ ਲੁਧਿਆਣਾ, ਫਿਰੋਜਪੁਰ, ਫਾਜਿਲਕਾ , ਬਠਿੰਡਾ , ਮੋਗਾ, ਮੁਕਤਸਰ ਅਤੇ ਜਿਲ੍ਹਾ ਫਰੀਦਕੋਟ ਇਹਨਾ ਸਾਰੇ ਜਿਲ੍ਹਿਆਂ ਦੀਆ ਜਿੰਨੀਆ ਵੀ ਤਹਿਸੀਲਾਂ ਹਨ, ਜਿਹਨ੍ਹਾ ਵੀ ਵਿਅਕਤੀਆਂ ਨੇ ਸਹੁ ਚੁੱਕ ਸਮਾਗਮ ਵਿੱਚ ਸਾਮਲ ਹੋਣ ਲਈ ਆਉਣਾ ਹੈ। ਇਹਨ੍ਹਾ ਨੂੰ ਖਟਕੜ ਕਲ੍ਹਾਂ ਵਿਖੇ ਆਉਣ ਲਈ ਰੂਟ ਪ੍ਰਬੰਧ ਲੁਧਿਆਣਾ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਜਾਂ ਨਕੋਦਰ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਵੀ ਆ ਸਕਦੇ ਹਨ।
2. ਜਿਲ੍ਹਾ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਇਹਨ੍ਹਾ ਦਾ ਰੂਟ ਫਗਵਾੜਾ ਬਾਈਪਾਸ ਤੋ ਬੰਗਾ ਤੋ ਖਟਕੜ ਕਲਾਂ

3. ਜਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਇਹਨ੍ਹਾ ਦਾ ਰੂਟ ਪ੍ਰਬੰਧ ਹੁਸ਼ਿਆਰਪੁਰ ਤੋ ਗੜਸੰਕਰ ਤੋ ਮੈਹਿੰਦੀਪੁਰ ਬਾਈਪਾਸ ਤੋ ਹੁੰਦੇ ਹੋਏ ਖਟਕੜ ਕਲ੍ਹਾ।
4. ਜਿਲ੍ਹਾ ਸੰਗਰੂਰ, ਮਾਨਸਾ, ਬਰਨਾਲਾ ਇਹ ਸਾਰੇ ਜਿਲ੍ਹਾ ਲੁਧਿਆਣਾ ਤੋਂ ਫਿਲੌਰ ਤੋਂ ਨਗਰ ਤੋ ਅਪਰਾ ਤੋਂ ਮੁਕੰਦਪੁਰ ਤੋ ਬੰਗਾ ਜਾਂ ਚੱਕਦਾਨਾ ਤੋ ਮੁਕੰਦਪੁਰ ਤੋ ਬੰਗਾ ਤੋ ਹੁੰਦੇ ਹੋਏ ਖਟਕੜ ਕਲਾਂ ਆ ਸਕਦੇ ਹਨ ।
5. ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ), ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਰੂਪਨਗਰ, ਬਲਾਚੌਰ ਤੋ ਹੁੰਦੇ ਹੋਏ ਲੰਗੜੋਆ ਬਾਈ ਪਾਸ ਤੋ ਖਟਕੜ ਕਲਾਂ।
6. ਜੋ ਵੀ ਆਮ ਪਬਲਿਕ ਵੱਲੋ ਜਲੰਧਰ ਤੋ ਚੰਡੀਗੜ੍ਹ ਨੂੰ ਜਾਇਆ ਜਾਣਾ ਹੈੈ ਉਹ ਵਾਇਆ ਹੁਸ਼ਿਆਰਪੁਰ ਤੋ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋ ਚੰਡੀਗੜ੍ਹ ਜਾ ਸਕਦੇ ਹਨ।
7. ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਇਆ ਜਾਣਾ ਹੈ ਉਹ ਵਾਇਆ ਚੰਡੀਗੜ੍ਹ ਤੋ ਲੁਧਿਆਣਾ ਤੋਂ ਫਗਵਾੜਾ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਤਸਰ ਜਾ ਸਕਦੇ ਹਨ। ਜਾਂ ਫਿਰ ਚੰਡੀਗੜ੍ਹ ਤੋਂ ਮੋਹਾਲੀ ਤੋਂ ਬਲਾਚੌਰ ਤੋਂ ਗੜ੍ਹਸੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋ ਜਲੰਧਰ/ਅੰਮ੍ਰਿਤਸਰ ਜਾ ਸਕਦੇ ਹਨ।
8. ਜੋ ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋਂ ਫਗਵਾੜਾ ਤੋਂ ਮੇਹਟੀਆਂਣਾ ਤੋਂ ਗੜ੍ਹਸੰਕਰ ਤੋਂ ਅਨੰਦਪੁਰ ਸਾਹਿਬ ਤੋਂ ਹੀ ਜਾਣਗੇ।
9. ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ -ਫਿਲੌਰ ਤੋਂ ਰਾਂਹੋ, ਮੱਤੇਵਾੜਾ ਤੋਂ ਰਾਂਹੋ, ਮਾਛੀਵਾੜਾ ਤੋਂ ਵਾਇਆ ਜਾਂਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਕ ਗੜ੍ਹੀ ਤੋ ਰੂਪਨਗਰ ਤੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਤੋ ਹੀ ਜਾਣਗੇ।

ਭਗਵੰਤ ਮਾਨ (Bhagwant Mann) ਖਟਕੜ ਕਲਾਂ ਵਿਖੇ ਪੰਜਾਬ  ਦੇ ਮੁੱਖ ਮੰਤਰੀ ਵਜੋਂ ਇਕੱਲੇ ਹੀ ਸੌਂਹ ਚੁੱਕਣਗੇ ਸਭ ਤੋਂ ਪਹਿਲਾਂ 17 ਮਾਰਚ ਨੂੰ ਪ੍ਰੋ -ਟਾਈਮ ਸਪੀਕਰ ਦੀ ਚੋਣ ਹੋਵੇਗੀ ਅਤੇ ਉਸ ਤੋਂ ਬਾਅਦ ਸਪੀਕਰ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਅਤੇ ਵਿਧਾਨ ਸਭਾ ਦੇ ਅਧਿਕਾਰੀ ਵਿਧਾਨ ਸਭਾ ਸੈਸ਼ਨ ਅਤੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ

Scroll to Top