Dera Beas

ਡੇਰਾ ਬਿਆਸ ਝੜਪ ਮਾਮਲੇ ‘ਚ ਪੁਲਿਸ ਵਲੋਂ 400 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ

ਚੰਡੀਗੜ੍ਹ 06 ਸਤੰਬਰ 2022: ਪੰਜਾਬ ‘ਚ ਰਾਧਾ ਸੁਆਮੀ ਡੇਰਾ ਬਿਆਸ (Dera Beas) ਦੇ ਸਮਰਥਕਾਂ ਤੇ ਨਿਹੰਗਾਂ ਦੇ ਸਮਰਥਕਾਂ ਵਿਚਾਲੇ ਹੋਏ ਖ਼ੂਨੀ ਝੜਪ ਤੋਂ 24 ਘੰਟੇ ਬਾਅਦ ਪੁਲਿਸ ਨੇ 400 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ | ਜਿਕਰਯੋਗ ਹੈ ਕਿ ਬੀਤੇ ਦਿਨ ਏਡੀਜੀਪੀ ਅਰਪਿਤ ਸ਼ੁਕਲਾ (ADGP Arpit Shukla) ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਬਾਰਡਰ ਜ਼ੋਨ ਦੇ ਆਈਜੀ ਮਨੀਸ਼ ਚਾਵਲਾ, ਐਸਐਸਪੀ (ਦਿਹਾਤੀ) ਸਵਪਨਾ ਸ਼ਰਮਾ ਨੇ ਡੀਜੀਪੀ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ ।

ਇਸਦੇ ਨਾਲ ਹੀ ਇਸ ਝੜਪ ਮਾਮਲੇ ਨੂੰ ਸ਼ਾਂਤ ਰੱਖਣ ਲਈ ਪੰਜਾਬ ਪੁਲਿਸ ਨੇ ਖੁਦ ਨੂੰ ਹੀ ਸ਼ਿਕਾਇਤਕਰਤਾ ਬਣਾ ਲਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸੋਮਵਾਰ ਸ਼ਾਮ ਥਾਣਾ ਬਿਆਸ ਵਿਖੇ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ ਜਾਨ ਨੂੰ ਖਤਰੇ ਵਿੱਚ ਪਾਉਣ, ਸਰਕਾਰੀ ਡਿਊਟੀ ‘ਚ ਵਿਘਨ ਅਤੇ ਅਸਲਾ ਐਕਟ ਦੇ ਸੰਗੀਨ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਐਫਆਈਆਰ ਵਿੱਚ ਧਾਰਾ 307, 336, 353, 332, 427, 148, 149, 186, 506 ਆਈਪੀਸੀ 25/27 ਆਰਮਜ਼ ਐਕਟ ਸ਼ਾਮਲ ਕੀਤੀਆਂ ਹਨ।

Scroll to Top