Site icon TheUnmute.com

ਪੁਲਿਸ ਵੱਲੋਂ ਬਰਖ਼ਾਸਤ ਮੰਤਰੀ ਵਿਜੇ ਸਿੰਗਲਾ ਦੇ ਘਰ ਕੀਤੀ ਛਾਪੇਮਾਰੀ

Vijay Singla

ਚੰਡੀਗੜ੍ਹ 26 ਮਈ 2022: ਪੁਲਿਸ ਵਲੋਂ ਪੰਜਾਬ ਮੰਤਰੀ ਮੰਡਲ ਦੇ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਡਾ.ਵਿਜੇ ਸਿੰਗਲਾ (Vijay Singla) ਦੇ ਘਰ ਛਾਪੇਮਾਰੀ ਕੀਤੀ ਗਈ ਹੈ | ਇਸ ਦੇ ਨਾਲ ਹੀ ਪੁਲਿਸ ਵਿਜੇ ਸਿੰਗਲਾ ਅਤੇ ਉਸਦੇ ਲਗਭਗ 13 ਕਰੀਬੀਆਂ ਦੀ ਪਿਛਲੇ 2 ਜਾਂ 3 ਮਹੀਨਿਆਂ ਦੀ ਕਾਲ ਡਿਟੇਲ ਵੀ ਪ੍ਰਾਪਤ ਕਰ ਰਹੀ ਹੈ।

ਇਹਨਾਂ ਵਿੱਚ ਵਿਜੇ ਸਿੰਗਲਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਵਿਖੇ ਤਾਇਨਾਤ ਉਹਨਾਂ ਦੇ ਸਟਾਫ ਦੇ ਕਈ ਕਰੀਬੀ ਮੈਂਬਰ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਪੁਲਿਸ ਵੱਲੋਂ ਭ੍ਰਿਸ਼ਟਚਾਰ ਦੇ ਦੋਸ਼ਾਂ ਵਿੱਚ ਘਿਰੇ ਵਿਜੇ ਸਿੰਗਲਾ ਦੇ ਸਿਹਤ ਮੰਤਰੀ ਰਹਿੰਦਿਆਂ ਪਾਸ ਕੀਤੇ ਗਏ ਟੈਂਡਰਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸਿੰਗਲਾ ਅਤੇ ਉਹਨਾਂ ਦੇ ਭਾਣਜੇ ਪ੍ਰਦੀਪ ਜੋ ਕਿ ਸਿੰਗਲਾ ਦਾ ਓਐਸਡੀ ਵੀ ਸੀ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਪੁਲਿਸ ਨੇ ਇੱਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

Exit mobile version