ਚੰਡੀਗੜ੍ਹ 11 ਅਪ੍ਰੈਲ 2022: ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਇੱਕ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਮਾਮਲਾ ਅਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ, ਸੂਤਰਾਂ ਦੇ ਮੁਤਾਬਕ ਇੱਕ ਸੈਲਾਨੀ ਨੂੰ ਮੋਬਾਈਲ ਵਾਪਸ ਕਰਨ ਦੇ ਬਦਲੇ 500 ਰੁਪਏ ਇੱਕ ਏਐਸਆਈ ਦੇ ਵੱਲੋਂ ਮੰਗ ਕੀਤੀ ਗਈ ਸੀ। ਇਸ ਦੌਰਾਨ ਸੈਲਾਨੀ ਦੇ ਵੱਲੋਂ ਰਿਸ਼ਵਤ ਮੰਗਣ ਵਾਲੇ ਏਐਸਆਈ ਦੀ ਪਹਿਲਾਂ ਵੀਡੀਓ ਬਣਾਈ ਗਈ ਅਤੇ ਬਾਅਦ ਵਿੱਚ ਉਕਤ ਵੀਡੀਓ ਨੁੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਟਸਐਪ ਤੇ ਸ਼ੇਅਰ ਕਰ ਦਿੱਤਾ ਗਿਆ। ਵੀਡੀਓ ਦੇ ਸ਼ੇਅਰ ਹੋਣ ਤੋਂ ਤੁਰੰਤ ਬਾਅਦ ਹੀ ਉਕਤ ਏਐਸਆਈ ਖਿਲਾਫ਼ ਕਾਰਵਾਈ ਹੋ ਗਈ ਅਤੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਦੱਸ ਦਈਏ ਕਿ, ਏਐਸਆਈ ਦੀ ਪਛਾਣ ਸ਼ੀਸ਼ਪਾਲ ਸਿੰਘ ਵਜੋਂ ਹੋਈ ਹੈ, ਜੋ ਜੀਆਰਪੀ ਵਿੱਚ ਤਾਇਨਾਤ ਸੀ।
ਨਵੰਬਰ 23, 2024 7:55 ਪੂਃ ਦੁਃ