Bangladesh High Commission

ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਪੁਲਿਸ ਮੁਲਾਜ਼ਮ ਨੇ ਮਹਿਲਾ ‘ਤੇ ਕੀਤੀ ਗੋਲੀਬਾਰੀ, ਬਾਅਦ ‘ਚ ਖ਼ੁਦ ਨੂੰ ਮਾਰੀ ਗੋਲੀ

ਚੰਡੀਗੜ੍ਹ 10 ਜੂਨ 2022: ਇਸ ਸਮੇ ਦੀ ਵੱਡੀ ਖ਼ਬਰ ਪੱਛਮੀ ਬੰਗਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੋਲਕਾਤਾ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ (Bangladesh High Commission) ਦੇ ਬਾਹਰ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਗੋਲੀ ਇੱਕ ਮਹਿਲਾ ਨੂੰ ਲੱਗੀ ਜਿਸਦੇ ਚੱਲਦੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ।

ਇਸ ਘਟਨਾ ਨੂੰ ਲੈ ਕੇ ਇਕ ਚਸ਼ਮਦੀਦ ਨੇ ਦੱਸਿਆ ਕਿ ਪੁਲਸ ਵਾਲੇ ਨੇ ਦੋ ਤੋਂ ਤਿੰਨ ਵਾਰ ਫਾਇਰ ਕੀਤੇ। ਪਹਿਲੀ ਵਾਰ ਜਦੋਂ ਉਸਨੇ ਗੋਲੀ ਚਲਾਈ, ਉਹ ਖੁੰਝ ਗਿਆ। ਇਸ ਤੋਂ ਬਾਅਦ ਉਸ ਨੇ ਮਹਿਲਾ ਨੂੰ ਨਿਸ਼ਾਨਾ ਬਣਾਇਆ। ਘਟਨਾ ਤੋਂ ਬਾਅਦ ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੱਛਮੀ ਬੰਗਾਲ ਸਰਕਾਰ ਤੋਂ ਇਸਦੀ ਰਿਪੋਰਟ ਤਲਬ ਕੀਤੀ ਹੈ।

Bangladesh High Commission

Scroll to Top