July 9, 2024 2:01 am
Himachal Pradesh

ਪੁਲਿਸ ਵਲੋਂ ਹਿਮਾਚਲ ਵਿਧਾਨ ਸਭਾ ਦੇ ਬਾਹਰ ਖ਼ਾਲਿਸਤਾਨੀ ਝੰਡੇ ਲਹਿਰਾਉਣ ਦੇ ਮਾਮਲੇ ‘ਚ ਇੱਕ ਗ੍ਰਿਫਤਾਰ

ਚੰਡੀਗੜ੍ਹ 11 ਮਈ 2022: ਹਿਮਾਚਲ ਪ੍ਰਦੇਸ਼ (Himachal Pradesh) ਦੀ ਧਰਮਸ਼ਾਲਾ ਵਿਖੇ ਸਥਿਤ ਵਿਧਾਨ ਸਭਾ (Himachal Assembly) ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਮੋਰਿੰਡਾ (Morinda) ਦੇ ਇੱਕ ਮੁਲਜ਼ਮ ਹਰਵੀਰ ਸਿੰਘ ਉਰਫ਼ ਰਾਜੂ ਨੂੰ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਦਕਿ ਪੁਲਿਸ ਨੇ ਇਕ ਹੋਰ ਨੌਜਵਾਨ ਦੇ ਘਰ ਵੀ ਛਾਪਾ ਮਾਰਿਆ ਸੀ ਪਰ ਉਹ ਨੌਜਵਾਨ ਘਰੋਂ ਭੱਜਣ ਵਿਚ ਸਫਲ ਹੋ ਗਿਆ ।

ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ (Himachal Pradesh) ਪੁਲਿਸ ਸਵੇਰੇ ਐਸਆਈਟੀ ਦੇ ਇੰਚਾਰਜ ਆਈਪੀਐੱਸ ਵਿਮੁਕਤ ਰੰਜਨ ਦੀ ਅਗਵਾਈ ਵਿੱਚ ਮੋਰਿੰਡਾ ਪਹੁੰਚੀ ਸੀ ਅਤੇ ਮੋਰਿੰਡਾ ਸ਼ੂਗਰ ਮਿੱਲ ਰੋਡ ਤੇ ਸਥਿਤ ਵਾਰਡ ਨੰਬਰ 01 ਦੇ ਸਵਰਗੀ ਰਜਿੰਦਰ ਸਿੰਘ ਦੇ ਘਰ ਛਾਪੇਮਾਰੀ ਕਰ ਕੇ ਮੁਲਜ਼ਮ ਹਰਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਲਿਆ |

ਪੰਜਾਬੀ ਜਾਗਰਣ ਦੇ ਮੁਤਾਬਕ ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਉਪਰੋਕਤ ਪੁਲਿਸ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਤਹਿਸੀਲ ਵਿੱਚ ਪੈਂਦੇ ਪਿੰਡ ਰੁੜਕੀ ਹੀਰਾਂ ਵਿੱਚ ਮੇਹਰ ਸਿੰਘ ਦੇ ਘਰ ਵਿੱਚ ਵੀ ਉਸ ਦੇ ਪੁੱਤਰ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ।ਪਰ ਉਹ ਆਪਣੇ ਘਰੋਂ ਭੱਜ ਨਿਕਲਿਆ ਅਤੇ ਹਿਮਾਚਲ ਪੁਲਿਸ ਉਸ ਨੂੰ ਪਕੜਨ ਵਿੱਚ ਅਸਫਲ ਰਹੀ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜਰਨੈਲ ਸਿੰਘ ਨੇ ਦੱਸਿਆ ਕਿ ਹਿਮਾਚਲ ਪੁਲਿਸ ਨੇ ਮੋਰਿੰਡਾ ਪੁਲਿਸ ਨੂੰ ਇਹ ਸੂਚਨਾ ਦਿੱਤੀ ਸੀ ਕਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੁੱਖ ਗੇਟ ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਦੋਸ਼ੀ ਹਰਵੀਰ ਸਿੰਘ ਉਰਫ ਰਾਜੂ ਪੁੱਤਰ ਸਵਰਗੀ ਰਜਿੰਦਰ ਸਿੰਘ ਵਾਰਡ ਨੰਬਰ 01 ਮੋਰਿੰਡਾ ਦਾ ਰਹਿਣ ਵਾਲਾ ਹੈ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਇਸ ਮਾਮਲੇ ਵਿਚ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਹੈ ।