Site icon TheUnmute.com

ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 8 ਸ਼ਾਰਪ ਸ਼ੂਟਰਾਂ ਦੀ ਪਛਾਣ

Sidhu Moose Wala

ਚੰਡੀਗੜ੍ਹ 06 ਜੂਨ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਸ਼ਾਮਲ 8 ਕਥਿਤ ਸ਼ਾਰਪ ਸ਼ੂਟਰਾਂ ਦੀ ਪੁਲਿਸ ਦੇ ਵੱਲੋਂ ਪਛਾਣ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਇਨ੍ਹਾਂ 8 ਸ਼ੂਟਰਾਂ ਦੇ ਸਬੰਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਸੰਬੰਧਿਤ ਹਨ । ਇਸਦੇ ਨਾਲ ਹੀ ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਸ਼ੂਟਰਾਂ ਵਿੱਚ ਪੰਜਾਬ ਦੇ ਪੱਟੀ ਇਲਾਕੇ ਦੇ 2, ਰਾਜਸਥਾਨ ਦਾ 1, ਫ਼ਤਿਆਬਾਦ ਤੇ ਸੋਨੀਪਤ ਦੇ 2 ਸ਼ੂਟਰ ਦੱਸੇ ਜਾ ਰਹੇ ਹਨ। ਇਸਦੇ ਨਾਲ ਹੀ ਨਾਲ ਹੀ ਇਨ੍ਹਾਂ ‘ਚ 3 ਸ਼ੂਟਰਾਂ ਦੀ ਪਛਾਣ ਹੋਰਨਾਂ ਸੂਬਿਆਂ ਦੇ ਨਾਲ ਹੋਈ ਹੈ। ਇਹ ਸਾਰੇ ਸ਼ੂਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ। ਪੁਲਿਸ ਦੇ ਵੱਲੋਂ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਸ਼ੂਟਰਾਂ ਦੀ ਭਾਲ ਕੀਤੀ ਜਾਰੀ ਹੈ।

Exit mobile version