Site icon TheUnmute.com

ਦਿੱਲੀ ਗੈਂਗਰੇਪ ਮਾਮਲੇ ‘ਚ ਪੁਲਸ ਵਲੋਂ ਹੁਣ ਤੱਕ 16 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Delhi rape case

ਚੰਡੀਗੜ੍ਹ 03 ਫਰਵਰੀ 2022: ਦਿੱਲੀ ‘ਚ 20 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਵਾਲ ਕੱਟ ਕੇ, ਚਿਹਰੇ ‘ਤੇ ਕਾਲਿਖ਼ ਲਗਾ ਕੇ ਅਤੇ ਗਲ਼ੇ ‘ਚ ਜੁੱਤੀਆਂ ਦੀ ਮਾਲਾ ਪਾ ਕੇ ਦੋਸ਼ੀਆਂ ਨੇ 26 ਜਨਵਰੀ ਨੂੰ ਉਸ ਨੂੰ ਕਸੂਤਰਬਾ ਨਗਰ (Kasutarba Nagar) ਇਲਾਕੇ ‘ਚ ਘੁਮਾਇਆ ਸੀ। ਦਿੱਲੀ ਪੁਲਸ ਨੇ ਇਸ ਮਾਮਲੇ ‘ਚ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਕੋਮਲ (25), ਰੇਖਾ (36), ਗੁੜੀਆ (21) ਅਤੇ ਰੀਨਾ (32) ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਕਸਤੂਰਬਾ ਨਗਰ (Kasutarba Nagar) ਦੀਆਂ ਰਹਿਣ ਵਾਲੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ ਤੱਕ ਤਿੰਨ ਨਾਬਾਲਗਾਂ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀ ਅਤੇ ਦੋਸ਼ੀ ਦੇ ਪਰਿਵਾਰ ਦੇ ਇਕ ਮੁੰਡੇ ‘ਚ ਦੋਸਤੀ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ,”ਮੁੰਡੇ ਨੇ ਪਿਛਲੇ ਸਾਲ ਦਸੰਬਰ ‘ਚ ਖ਼ੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਨੇ ਉਸ ਲਈ ਕੁੜੀ (ਪੀੜਤਾ) ਨੂੰ ਦੋਸ਼ੀ ਠਹਿਰਾਇਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਕਾਰਨ ਹੀ ਉਨ੍ਹਾਂ ਦੇ ਮੁੰਡੇ ਨੇ ਖ਼ੁਦਕੁਸ਼ੀ ਕੀਤੀ ਹੈ। ਬਦਲਾ ਲੈਣ ਲਈ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਅਗਵਾ ਕੀਤਾ ਗਿਆ । ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।” ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮੁਕੱਦਮੇ ਦੀ ਸੁਣਵਾਈ ਫਾਸਟ ਟਰੈਕ ਕੋਰਟ ‘ਚ ਕਰਵਾਉਣ ਲਈ ਸਰਕਾਰ ਵਕੀਲ ਨਿਯੁਕਤ ਕਰੇਗੀ।

Exit mobile version