July 4, 2024 3:57 am
bribe

Covid-19: ਪੁਲਸ ਨੇ ਕੋਰੋਨਾ ਟੀਕਾਕਰਨ ਦੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਗਿਰੋਹ ਕੀਤਾ ਪਰਦਾਫਾਸ਼

ਚੰਡੀਗੜ੍ਹ 24 ਦਸੰਬਰ 2021: ਪੁਲਿਸ ਨੇ ਜਾਅਲੀ ਕੋਵਿਡ ਟੀਕਾਕਰਨ ਸਰਟੀਫਿਕੇਟ(Covid vaccination certificates) ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕੁਰਲਾ ਪੁਲਸ (Kurla police) ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ (police) ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਸ ਦੇ ਅਨੁਸਾਰ ਇਹ ਲੋਕ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ, ਜਿਨ੍ਹਾਂ ਨੇ ਵੈਕਸੀਨ ਦੀ ਸਿਰਫ਼ ਪਹਿਲੀ ਡੋਜ਼ ਲਈ ਸੀ। ਗਿਰੋਹ ਦੇ ਮੈਂਬਰ ਸਿਰਫ਼ ਇੱਕ ਖੁਰਾਕ ਵਾਲੇ ਲੋਕਾਂ ਦੀ ਸੂਚੀ ਵਿੱਚੋਂ ਉਨ੍ਹਾਂ ਦੇ ਕੋਰੋਨਾ ਟੀਕਾਕਰਨ (Covid vaccination) ਨੰਬਰਾਂ ‘ਤੇ ਜਾਅਲੀ ਸਰਟੀਫਿਕੇਟ (certificates) ਬਣਾਉਂਦੇ ਸਨ। ਸਰਟੀਫਿਕੇਟ ਬਣਾਉਣ ਤੋਂ ਬਾਅਦ ਇਹ ਲੋਕ ਦੂਜਿਆਂ ਨੂੰ ਵੇਚ ਦਿੰਦੇ ਸਨ।

ਗ੍ਰਿਫਤਾਰ ਦੋਸ਼ੀਆਂ ਦੇ ਨਾਂ ਜ਼ੁਬੈਰ ਇਸ਼ਤਿਆਖ ਸ਼ੇਖ ਅਤੇ ਅਲਫੇਜ਼ ਨਜਮੀ ਖਾਨ ਹਨ। ਕੁਰਲਾ ਪੁਲਸ ਨੇ ਉਨ੍ਹਾਂ ਨੂੰ ਆਈਪੀਸੀ ਦੀਆਂ ਧਾਰਾਵਾਂ 420, 465, 468, 471, 188, 269, 270 ਅਤੇ 2,3,4 ਮਹਾਂਮਾਰੀ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਦਸਿਆ ਜਾ ਰਿਹਾ ਹੈ ਕਿ ਦੋਵੇਂ ਦੋਸ਼ੀ ਮੁੰਬਈ ‘ਚ ਰਹਿੰਦੇ ਹਨ। ਇਸ ਮਾਮਲੇ ਵਿੱਚ ਇੱਕ ਡਾਕਟਰ ਦੇ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਆਪਣੇ ਜ਼ਿਲ੍ਹੇ ਪ੍ਰਤਾਪਗੜ੍ਹ (Partapgarh) ਦੇ ਇੱਕ ਡਾਕਟਰ ਰਾਹੀਂ ਇਹ ਧੋਖਾਧੜੀ ਕਰ ਰਹੇ ਸਨ। ਹੁਣ ਤੱਕ ਦੀ ਜਾਣਕਾਰੀ ‘ਚ ਉਸ ਨੇ ਆਪਣੇ ਹੀ ਪਰਿਵਾਰ ਦੇ 3 ਲੋਕਾਂ ਦੇ ਜਾਅਲੀ ਸਰਟੀਫਿਕੇਟ (certificates) ਬਣਾਏ ਸਨ।