July 4, 2024 9:51 pm

ਪੁਲਸ ਮਹਿਕਮਾ ਭੁੱਲਿਆ ਵੈੱਬਸਾਈਟ ਅਪਡੇਟ ਕਰਨੀ, ਕੈਪਟਨ ਅਮਰਿੰਦਰ ਸਿੰਘ ਅਜੇ ਵੀ ਮੁੱਖ ਮੰਤਰੀ

ਚੰਡੀਗੜ੍ਹ, 22 ਸਤੰਬਰ 2021 : ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਨੂੰ ਤਿੰਨ ਦਿਨ ਹੋ ਚੁੱਕੇ ਹਨ | ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ,  ਉਹਨਾਂ ਨੇ ਆਪਣਾ ਕਾਰਜਕਾਲ ਵੀ ਸੰਭਾਲ ਲਿਆ ਹੈ | ਮੁੱਖ ਮੰਤਰੀ ਚੰਨੀ ਕਈ ਅਹਿਮ ਫੈਸਲੇ ਵੀ ਲੈ ਚੁੱਕੇ ਹਨ, ਪਰ ਪੁਲਸ ਪ੍ਰਸ਼ਾਸਨ ਅਜੇ ਤੱਕ ਉਸੇ ਤਰਾਂ ਹੀ ਦਿਖਾਈ ਦੇ ਰਿਹਾ ਹੈ |

ਸੰਗਰੂਰ ਪੁਲਸ ਵੱਲੋਂ ਆਪਣੀ ਵੈੱਬਸਾਈਟ ਉੱਪਰ ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਦਰਸਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਪੁਲਸ ਦੀ ਵੱਡੀ ਲਾਪਰਵਾਹੀ ਦਿਖਾਈ ਦਿੰਦੀ ਹੈ | ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣੇ ਜਾਣ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਹੀ ਸਰਕਾਰੀ ਅਦਾਰਿਆਂ ਜਾਂ ਸਰਕਾਰੀ ਵਿਭਾਗਾਂ ਦੀ ਵੈੱਬਸਾਈਟਾਂ ਤੇ ਅਪਡੇਟ ਹੋਣੀਆਂ ਚਾਹੀਦੀਆਂ ਹਨ |ਪਰ ਸੰਗਰੂਰ ਪੁਲਸ ਹੁਣ ਤੱਕ ਵੀ ਅਪਣੀ ਅਧਿਕਾਰਿਤ ਵੈੱਬਸਾਈਟ ਨੂੰ ਅਪਡੇਟ ਨਹੀਂ ਕਰ ਸਕੀ।