Site icon TheUnmute.com

ਅੰਮ੍ਰਿਤਸਰ ‘ਚ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਪੁਲਸ ਨੇ ਕਈ ਥਾਵਾਂ ‘ਤੇ ਕੀਤੀ ਨਾਕੇਬੰਦੀ

Amritsar

ਅੰਮ੍ਰਿਤਸਰ 15 ਜੂਨ 2022: ਪਿਛਲੇ ਦਿਨੀਂ ਅੰਮ੍ਰਿਤਸਰ (Amritsar) ‘ਚ 24 ਘੰਟਿਆਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ | ਦੂਜੇ ਪਾਸੇ ਅੰਮ੍ਰਿਤਸਰ ਪੁਲਸ ਵੀ ਸਤਰਕ ਨਜ਼ਰ ਆ ਰਹੀ ਹੈ ਅਤੇ ਪੁਲਸ ਵੱਲੋਂ ਅਮ੍ਰਿਤਸਰ ‘ਚ ਕਈ ਜਗ੍ਹਾ ਤੇ ਨਾਕੇਬੰਦੀ ਵੀ ਕਰਕੇ ਹਰ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨਾਕਿਆਂ ਦੇ ਉੱਤੇ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਜਗ੍ਹਾ ਜਗ੍ਹਾ ਤੇ ਕੀਤੀ ਪੁਲਸ ਵੱਲੋਂ ਨਾਕੇਬੰਦੀ ਦੀ ਲਗਾਤਾਰ ਹੀ ਉਨ੍ਹਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਸ਼ਰਾਰਤੀ ਅਨਸਰ ਜਾਂ ਸ਼ੱਕੀ ਵਾਹਨ ਉਨ੍ਹਾਂ ਨੂੰ ਕੋਈ ਦਿਖਾਈ ਦਿੰਦਾ ਤੇ ਉਸ ਦੀ ਉਹ ਬਾਰੀਕੀ ਨਾਲ ਚੈਕਿੰਗ ਕਰਦੇ ਹਨ ਅਤੇ ਜਿੰਨਾ ਮੋਟਰਸਾਸਾਈਕਲਾਂ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ ਉਨ੍ਹਾਂ ਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਬਹੁਤ ਸਾਰੇ ਮੋਟਰਸਾਈਕਲ ਪੁਲਸ ਵਲੋਂ ਜ਼ਬਤ ਵੀ ਕੀਤੇ ਗਏ ਹਨ |

ਉਨ੍ਹਾਂ ਨੇ ਕਿਹਾ ਕਿ ਜੋ ਅੰਮ੍ਰਿਤਸਰ (Amritsar) ਵਿਚ 24 ਘੰਟਿਆਂ ਵਿੱਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਉਹ ਵਾਰਦਾਤਾਂ ਕਹੇ ਗੈਂਗਸਟਰ ਵੱਲੋਂ ਨਹੀਂ ਕੀਤੀਆਂ ਗਈਆਂ | ਉਹ ਘਰੇਲੂ ਝਗੜਿਆਂ ਦੌਰਾਨ ਹੋਏ ਕਤਲ ਦੀਆਂ ਵਾਰਦਾਤਾਂ ਸੀ ਜਿਸਨੂੰ ਕਿ ਬੈਠ ਕੇ ਵੀ ਸੁਲਝਾਇਆ ਜਾ ਸਕਦਾ ਸੀ ਲੇਕਿਨ ਪੁਲਸ ਨੇ ਉਸ ਤੇ ਕਾਰਵਾਈ ਕਰਦੇ ਹੋਏ ਦੋ ਮਾਮਲਿਆਂ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ |

Exit mobile version