ludhiana

ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਸ ਨੇ ਵਧਾਈ ਚੌਕਸੀ

ਲੁਧਿਆਣਾ 24 ਦਸੰਬਰ 2021: ਲੁਧਿਆਣਾ ਦੇ ਕੋਰਟ ਕੰਪਲੈਕਸ (Ludhiana court complex) ‘ਚ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਸ ਵਿਭਾਗ ਚੌਕਸ ਹੁੰਦਾ ਨਜ਼ਰ ਆ ਰਿਹਾ ਹੈ। ਦੱਸਦਈਏ ਕਿ ਕੋਰਟ ਕੰਪਲੈਕਸ ਨੂੰ ਅੰਦਰੋਂ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਨ ਅਦਾਲਤ ਦੇ ਅੰਦਰ ਆਉਣ ਵਾਲੇ ਸਾਰੇ ਵਕੀਲਾਂ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਕੋਰਟ ਕੰਪਲੈਕਸ  (court complex)ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਪੁਲਸ ਵੱਲੋਂ ਹਰ ਵਿਅਕਤੀ ਦੇ ਬੈਗ, ਟਿਫ਼ਨ ਅਤੇ ਹੋਰ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਕੱਲ੍ਹ ਤੋਂ ਅਦਾਲਤੀ ਕੰਪਲੈਕਸ ਵਿੱਚ ਛੁੱਟੀਆਂ ਹੋਣ ਵਾਲੀਆਂ ਹਨ।

ਦੱਸਦਈਏ ਕਿ ਲੁਧਿਆਣਾ ( Ludhiana) ਦੀ ਅਦਾਲਤ ‘ਚ ਧਮਾਕੇ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਜ਼ਿਲਾ ਅਦਾਲਤ ਦੇ ਕੰਪਲੈਕਸ ‘ਚ ਦੂਜੀ ਮੰਜ਼ਿਲ ‘ਤੇ ਬੰਬ ਧਮਾਕਾ ਹੋਇਆ ਸੀ। ਇਸ ਦੇ ਨਾਲ ਹੀ ਕਈ ਲੋਕਾਂ ਦੀ ਮੌਤ ਅਤੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ‘ਚ 9 ਨੰਬਰ ਕੋਰਟ ਦੇ ਕੋਲ ਸਥਿਤ ਕੋਰਟ ਦੀ ਤੀਜੀ ਮੰਜ਼ਿਲ ‘ਤੇ ਬਣੇ ਬਾਥਰੂਮ ਦੇ ਕੋਲ ਬੰਬ ਧਮਾਕਾ ਹੋਇਆ।

Scroll to Top