arrested

ਗੁਹਾਟੀ ‘ਚ ਪੁਲਿਸ ਵਲੋਂ 5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਣੇ ਦੋ ਨਸ਼ਾ ਤਸਕਰ ਗ੍ਰਿਫਤਾਰ

ਚੰਡੀਗੜ੍ਹ 05 ਨਵੰਬਰ 2022: ਗੁਹਾਟੀ ਸਿਟੀ ਪੁਲਿਸ ਨੇ ਸ਼ਨੀਵਾਰ ਨੂੰ ਦੋ ਨਸ਼ਾ ਤਸਕਰਾਂ ਨੂੰ 5 ਕਰੋੜ ਰੁਪਏ ਦੀ ਵੱਡੀ ਮਾਤਰਾ ‘ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਰਾਜੀਵ ਮੀਆਂ ਅਤੇ ਰੇਕੀਬ ਅਹਿਮਦ ਵਾਸੀ ਮਾਨਕਚਰ ਵਜੋਂ ਹੋਈ ਹੈ।

ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਗੁਹਾਟੀ ਸਿਟੀ ਪੁਲਿਸ ਦੀ ਇੱਕ ਟੀਮ ਨੇ ਸੰਯੁਕਤ ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਦੀ ਅਗਵਾਈ ਵਿੱਚ ਇੱਕ ਯਾਤਰੀ ਵਾਹਨ ਨੂੰ ਰੋਕਿਆ ਅਤੇ ਦੋ ਵਿਅਕਤੀਆਂ ਦੇ ਕਬਜ਼ੇ ਵਿੱਚੋਂ 20,000 ਪਾਬੰਦੀਸ਼ੁਦਾ ਯਾਬਾ ਗੋਲੀਆਂ ਬਰਾਮਦ ਕੀਤੀਆਂ।

Scroll to Top