Site icon TheUnmute.com

ਯੂਕੋ ਬੈਂਕ ‘ਚ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ

UCO Bank

ਚੰਡੀਗੜ੍ਹ 11 ਅਗਸਤ 2022: ਜਲੰਧਰ ਦੇ ਸੋਢਲ ਇਲਾਕੇ ‘ਚ ਸਥਿਤ ਯੂਕੋ ਬੈਂਕ (UCO Bank) ‘ਚ 4 ਅਗਸਤ ਨੂੰ ਦਿਨ-ਦਿਹਾੜੇ 13 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਇਨ੍ਹਾਂ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ | ਇਸ ਮਾਮਲੇ ‘ਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਵਿਨੈ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸਦੇਨਾਲ ਹੀ ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।

Exit mobile version