ਅਕਬਰ ਭੋਲੀ

ਪੁਲਿਸ ਨੇ AAP ਕੌਂਸਲਰ ਅਕਬਰ ਭੋਲੀ ਦਾ ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

ਮਲੇਰਕੋਟਲਾ 03 ਅਗਸਤ 2022 : ਮਲੇਰਕੋਟਲਾ ਵਿਖੇ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਸੋਸ਼ਲ ਵਰਕਰ ਮੁਹੰਮਦ ਅਕਬਰ ਭੋਲੀ ਦੇ ਹੋਏ ਕਤਲ ਦੀ ਗੁੱਥੀ ਨੂੰ ਇਕ ਦਿਨ ਵਿਚ ਹੀ ਪੁਲਿਸ ਨੇ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਕੀਤੀ ਸੀ ਅਤੇ ਕਤਲ ਦੇ ਮੁੱਖ ਸਾਜ਼ਿਸ਼ਕਾਰ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਸੀ ਅੱਜ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਦੋਨੋਂ ਸ਼ੂਟਰ ਵੀ ਮਲੇਰਕੋਟਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ |

ਇਸ ਸੰਬੰਧੀ ਅੱਜ ਇੱਥੇ ਪੁਲਿਸ ਲਾਈਨ ਵਿਖੇ ਸਥਾਨਕ ਐੱਸ ਐੱਸ ਪੀ ਦਫਤਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਅਵਨੀਤ ਕੌਰ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਿਤੀ 31.07.2022 ਨੂੰ ਲੁਧਿਆਣਾ ਬਾਈਪਾਸ ਮਲੇਰਕੋਟਲਾ ਦੇ ਨਜਦੀਕ ਜਿੰਮ ਦੇ ਮਾਲਕ ਮੁਹੰਮਦ ਅਕਬਰ ਉਰਫ ਭੋਲੀ ਪੁੱਤਰ ਫਤਿਹ ਮੁਹੰਮਦ ਵਾਸੀ ਨਵੀਂ ਅਬਾਦੀ ਸਰਹੱਦੀ ਗੇਟ ਮਲੇਰਕੋਟਲਾ ਦਾ ਜੋ ਕਤਲ ਹੋਇਆ ਸੀ।

ਜਿਸ ਦੀ ਗੁੱਥੀ ਕੁਲਦੀਪ ਸਿੰਘ ਉਪ ਕਪਤਾਨ ਪੁਲਿਸ ਮਾਲੋਕਰੋਟਲਾ ਅਤੇ ਗੁਰਇਕਬਾਲ ਸਿੰਘ ਉਪ ਕਪਤਾਨ ਪੁਲਿਸ ਅਮਰਗੜ ਦੀ ਨਿਗਰਾਨੀ ਹੇਠ ਇਸ ਕਤਲ ਦੀ ਗੁੱਥੀ 24 ਘੰਟੇ ਦੇ ਅੰਦਰ ਸੁਲਝਾ ਲਿਆ ਗਿਆ । ਇੰਸ. ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ -। ਮਲੇਰਕੋਟਲਾ ਵਲੋਂ ਮੁੱਖ ਸਾਜਿਸ ਕਰਤਾ ਵਸੀਮ ਇਕਬਾਲ ਉਰਫ ਸੋਨੀ ਪੁੱਤਰ ਮੁਹੰਮਦ ਨਜੀਰ ਵਾਸੀ ਇਸਮਾਇਲ ਬਸਤੀ ਨਜਦੀਕ ਮਾਨੀ ਫਾਟਕ ਮਲੇਰਕੋਟਲਾ, ਮਹੁੰਮਦ ਸਾਦਾਵ ਪੁੱਤਰ ਨਸੀਮ ਵਾਸੀ ਪੀਰੜ ਥਾਣਾ ਨਾਗਲਾ ਜਿਲਾ ਸਹਾਰਨਪੁਰ ਯੂਪੀ ਅਤੇ ਤਹਿਸੀਮ ਪੁੱਤਰ ਨਸੀਮ ਵਾਸੀ ਬਗਰਾ ਥਾਣਾ ਤੱਤਾਵਾਂ ਜਿਲਾ ਮੁਜਫਰਨਗਰ ਯੂਪੀ ਨੂੰ ਮਿਤੀ (01.08.2022 ਨੂੰ ਗ੍ਰਿਫਤਾਰ ਕਰਕੇ ਇੰਨਾ ਦੇ ਕਬਜਾ ਵਿੱਚ ਹਥਿਆਰ ਖਰੀਦਣ ਸਮੇਂ ਵਰਤੀ ਗਈ ਫਾਰਚੂਨਰ ਗੱਡੀ ਨੰਬਰ PB-19-9000 ਨੂੰ ਬਾਮਦ ਕੀਤਾ ਕਰ ਲਿਆ ਸੀ।

ਇਸਦੇ ਨਾਲ ਹੀ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਦੱਸਿਆ ਹੈ ਕਿ ਮਹੁੰਮਦ ਅਕਬਰ ਦਾ ਕਤਲ ਕਰਨ ਵਾਲੇ ਮੇਨ ਸ਼ੂਟਰ ਮੁਹੰਮਦ ਆਸਿਫ ਪੁੱਤਰ ਮਹੁੰਮਦ ਅਖਤਰ ਵਾਸੀ ਛੋਟਾ ਖਾਰਾ ਖੂਹ ਕੁਮਸੀ ਮਲੇਰਕੋਟਲਾ ਅਤੇ ਮਹੁੰਮਦ ਮੁਰਸਦ ਪੁੱਤਰ ਮਹੁੰਮਦ ਸ਼ਮਸ਼ਾਦ ਵਾਸੀ ਬਾਲ ਕੀ ਬਸਤੀ ਨੇੜੇ ਕੋਲੋਂ ਗੇਟ ਮਲਰਕੋਟਲਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ |

ਜਿੰਨਾ ਨੂੰ ਗ੍ਰਿਫਤਾਰ ਕਰਨ ਸਬੰਧੀ ਕੁਲਦੀਪ ਸਿੰਘ ਉਪ ਕਪਤਾਨ ਪੁਲਿਸ ਮਾਲਕਰੋਟਲਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਸਨ | ਇੰਨਾ ਪੁਲਿਸ ਪਾਰਟੀਆਂ ਵੱਲੋਂ ਮੇਨ ਸੂਟਰਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਵੱਖ ਵੱਖ ਥਾਵਾਂ ਪਰ ਲਗਾਤਾਰ ਛਾਪਾ ਮਾਰੀ ਕੀਤੀ ਜਾ ਰਹੀ ਸੀ। ਅੱਜ ਮਿਤੀ 03,18,2022 ਨੂੰ ਇਸ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ -। ਮਲੇਰਕੋਟਲਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਦੋਵੇਂ ਸ਼ੂਟਰ ਮੁਹੰਮਦ ਆਸਿਫ ਅਤੇ ਮੁਹੰਮਦ ਮੁਰਸ਼ਦ ਨੂੰ ਸਮੇਤ ਵਾਰਦਾਤ ਕਰਨ ਸਮੇਂ ਵਰਤੇ ਗਏ ਮੋਟਰਸਾਇਕਲ ਤੇ ਆਦਮਪਾਲ ਰੋਡ ਮਲੇਰਕੋਟਲਾ ਵੱਲ ਆ ਰਹੇ ਸੀ ਤਾਂ ਇਸ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਵੱਲ ਸਮੇਤ ਪੁਲਿਸ ਪਾਰਟੀ ਦੇ ਮੁਸਤੈਦੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਦੋਸੀ ਮੁਹੰਮਦ ਆਸਿਫ ਦੇ ਕਬਜੇ ਵਿੱਚ ਮੁਹੰਮਦ ਅਕਬਰ ਦਾ ਕਤਲ ਕਰਨ ਸਮੇਂ ਵਰਤਿਆ ਗਿਆ ਦੇਸੀ ਪਸਤੋਲ ਕੋਟਾ ਬਰਾਮਦ ਹੋਇਆ, ਦੇਸੀ ਪਿਸਤੌਲ ਕੱਟੇ ਨੂੰ ਮੌਕੇ ‘ਤੇ ਚੈੱਕ ਕੀਤਾ ਗਿਆ ਜਿਸ ਵਿੱਚੋਂ ਇੱਕ ਜਿੰਦਾ ਕਾਰਤੂਸ 8 ਐਮ.ਐਮ ਬਰਾਮਦ ਹੋਇਆ ਅਤੇ ਮਹੁੰਮਦ ਮੁਰਸਦ ਉਕਤ ਦੀ ਚੈਕਿੰਗ ਦੌਰਾਨ ਉਸ ਦੇ ਪਾਈ ਹੋਈ ਪੇਂਟ ਦੀ ਜੇਬ ਵਿਚ ਮੋਮ ਦੇ ਕਾਗਜ ਦੇ ਲਿਫਾਫੇ ਵਿੱਚ ਪਾਏ ਹੋਏ ਤਿੰਨ ਜਿੰਦਾ ਕਾਰਤੂਸ 8 ਐਮ.ਐਮ. ਅਤੇ ਇੱਕ ਖੋਲ 8 ਐਮ.ਐਮ ਬਰਾਮਦ ਹੋਏ |

ਦੋਸ਼ੀ ਮਹੁੰਮਦ ਆਸਿਫ ਅਤੇ ਮਦ ਮੁਰਸਦ ਉਕਤ ਨੇ ਆਪਣਾ ਗੁਨਾਹ ਕਬੂਲ ਕਰਦਿਆ ਹੋਇਆ ਦੱਸਿਆ ਹੈ ਕਿ ਪਹਿਲਾ ਗ੍ਰਿਫਤਾਰ ਕੀਤਾ ਗਿਆ ਸੀ | ਵਸੀਮ ਇਕਬਾਲ ਉਰਫ ਸੋਨੀ ਦੋਸ਼ੀ ਮੁਹੰਮਦ ਆਸਿਫ ਦਾ ਜੀਜਾ ਲੱਗਦਾ ਹੈ। ਵਸੀਮ ਇਕਬਾਲ ਉਰਫ ਸੋਨੀ ਦਾ ਅਕਬਰ ਨਾਲ ਕਰੀਬ ਢਾਈ ਕਰੋੜ ਰੁਪਏ ਦਾ ਲੈਣ ਦੇਣ ਚੱਲਦਾ ਹੈ। ਇਸ ਕਰਕੇ ਕਰੀਬ ਇਕ ਹਫਤਾ ਪਹਿਲਾ ਵਸੀਮ ਇਕਬਾਲ ਉਰਫ ਸੋਨੀ ਨੇ ਮਹੁੰਮਦ ਅਕਬਰ ਦਾ ਢਾਈ ਕਰੋੜ ਹੜੱਪ ਕਰਨ ਦੀ ਨੀਅਤ ਨਾਲ ਆਪਣੇ ਸਾਲੇ ਮੁਹੰਮਦ ਆਸਿਫ ਅਤੇ ਉਸਦੇ ਦੋਸਤ ਮਹੁੰਮਦ ਮੁਰਸਦ ਉਕਤ ਨਾਲ 20 ਲੱਖ ਰੁਪਏ ਦਾ ਸੌਦਾ ਕਰਕੇ ਮਹੁੰਮਦ ਅਕਬਰ ਉਕਤ ਨੂੰ ਮਾਰਨ ਦਾ ਲਾਲਚ ਦਿੱਤਾ ਸੀ ਅਤੇ ਯੂਪੀ ਵਿਚ ਦੇਸੀ ਪਸਤੌਲ ਅਤੇ ਪੰਜ ਕਾਰਤੂਸ ਵੀ ਵਸੀਮ ਇਕਬਾਲ ਉਰਫ ਸੋਨੀ ਉਕਤ ਨੇ ਮੁੱਲ ਲਿਆ ਕੇ ਦਿੱਤੇ ਸਨ ਅਤੇ ਇੱਕ ਮੋਟਰਸਾਇਕਲ ਬਿਨਾ ਨੰਬਰੀ ਆਪਣੀ ਦੁਕਾਨ ਤੋਂ ਲਿਆ ਕੇ ਇੰਨਾ ਨੂੰ ਦਿੱਤਾ ਸੀ।

ਇਸ ਕਰਕੇ ਉਹ ਵਸੀਮ ਇਕਬਾਲ ਨਾਲ ਰਿਸ਼ਤੇਦਾਰੀ ਹੋਣ ਕਰਕੇ ਅਤੇ 20 ਲੱਖ ਰੁਪਏ ਦੇ ਲਾਲਚ ਵਿਚ ਆ ਕੇ ਮਿਤੀ 31.07.2022 ਨੂੰ ਸਭਾ 8 ਵਜੇ ਤੋਂ ਪਹਿਲਾ ਪਹਿਲਾ ਵਸੀਮ ਇਕਬਾਲ ਉਰਫ ਸਨੀ ਉਕਤ ਵੱਲ ਦਿੱਤੇ ਗਏ ਬਿਨਾਂ ਨੰਬਰੀ ਮੋਟਰਸਾਇਕਲ ਉੱਪਰ ਗਏ, ਜਿਥੇ ਮੋਟਰਸਾਇਕਲ ਨੂੰ ਲੁਧਿਆਣਾ ਬਾਈਪਾਸ ਮੇਨ ਸੜਕ ਪਾਸ ਖੜਾ ਕਰਕੇ ਮਹੰਮਦ ਅਕਬਰ ਦੀ ਜਿੰਮ ਵਿੱਚ ਪੈਦਲ ਚੱਲੇ ਗਏ। ਜਿਥੇ ਇੰਨਾ ਵਿੱਚੋਂ ਮਹੰਮਦ ਮੁਰਸਦ ਨੇ ਜਿੰਮ ਦੇ ਦਰਵਾਜੇ ਪਾਸ ਜਾਂ ਕੇ ਮਹੁੰਮਦ ਅਕਬਰ ਨੂੰ ਜਿੰਮ ਵਿੱਚ ਲੱਗਣ ਦੇ ਬਹਾਨੇ ਨਾਲ ਬੁਲਾਇਆ।

ਜਦੋਂ ਮਹੰਮਦ ਅਕਬਰ ਗੇਟ ਪਰ ਆਇਆ ਤਾਂ ਦੂਸਰੇ ਦੋਸੀ ਮਹੁੰਮਦ ਆਸਿਫ ਨੇ ਆਪਣੀ ਪੇਟ ਦੀ ਡੱਬ ਵਿਚ ਦੇਸੀ ਪਿਸਟਲ ਕਢ ਕੇ ਮੁਹੰਮਦ ਅਕਬਰ ਦੇ ਗੋਲੀ ਮਾਰੀ ਅਤੇ ਮੌਕਾ ਤੋ ਪੈਦਲ ਜਾ ਕੇ ਮੋਟਰਸਾਇਕਲ ਚੁੱਕ ਕੇ ਭੱਜ ਗਏ। ਮਹੁੰਮਦ ਅਕਬਰ ਦਾ ਕਤਲ ਕਰਨ ਤੋਂ ਬਾਅਦ ਇਹ ਦੋਵੇਂ ਵਸੀਮ ਇਕਬਾਲ ਉਰਫ ਸੋਨੀ ਦੇ ਘਰ ਚੱਲੇ ਗਏ ਜਿੱਥੇ ਵਸੀਮ ਇਕਬਾਲ ਉਰਫ ਸੋਨੀ ਉਕਤ ਨੇ 27,000/ ਰੁਪਇਆ ਅਤੇ ਮੋਟਰਸਾਇਕਲ ਦੇ ਬਾਕੀ ਪੈਸੇ ਕੁਝ ਦਿਨਾਂ ਤੱਕ ਦੇਣ ਦਾ ਵਾਅਦਾ ਕਰ ਲਿਆ।

ਮੁਹੰਮਦ ਆਸਿਫ ਅਤੇ ਮੁਹੰਮਦ ਮੁਰਸਦ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਇਸ ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਨੇ ਟ੍ਰੇਸ ਕਰਨ ਵਾਲੀ ਪੁਲਿਸ ਟੀਮ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਗੋਂ ਵੀ ਉਮੀਦ ਹੈ ਕਿ ਜ਼ਿਲ੍ਹੇ ਨੂੰ ਜ਼ੁਰਮ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਇਸੇ ਤਰ੍ਹਾਂ ਕਾਰਜ ਕਰਦੀ ਰਹੇਗੀ । ਇਸ ਮੌਕੇ ਤੇ ਐਸ.ਪੀ ਹੈੱਡਕੁਆਰਟਰ ਕੁਲਦੀਪ ਸਿੰਘ ਸੋਹੀ , ਐੱਸ.ਪੀ (ਡੀ ) ਜਗਦੀਸ਼ ਬਿਸ਼ਨੋਈ , ਬਲਵਿੰਦਰ ਸਿੰਘ ਚਹਿਲ ਡੀ.ਐੱਸ ਪੀ ( ਡੀ) ,, ਡੀਐੱਸਪੀ ਮਾਲੇਰਕੋਟਲਾ ਕੁਲਦੀਪ ਸਿੰਘ ਐਸ.ਐਚ.ਓ ਹਰਵਿੰਦਰ ਸਿੰਘ ਆਦਿ ਪੁਲਸ ਅਧਿਕਾਰੀ ਵੀ ਹਾਜ਼ਰ ਸਨ ।

 

Scroll to Top