Site icon TheUnmute.com

ਥਾਣਾ ਗੇਟ ਹਕੀਮਾ ‘ਚ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਵਿਅਕਤੀ ਪੁਲਿਸ ਨੇ ਕੀਤੇ ਗ੍ਰਿਫਤਾਰ

ਲੁੱਟਾਂ-ਖੋਹਾਂ

ਅੰਮ੍ਰਿਤਸਰ, 03 ਜੂਨ 2023: ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿਚ ਲਗਾਤਾਰ ਹੀ ਲੁੱਟ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨੇ ਕਿ ਹਰ ਇਕ ਨੂੰ ਚਿੰਤਾ ਵਿੱਚ ਪਾਇਆ ਹੋਇਆ ਸੀ ਅਤੇ ਲਗਾਤਾਰ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਨਾਕੇਬੰਦੀ ਕੀਤੀਆਂ ਹੋਈਆਂ ਸਨ ਅਤੇ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇਕ ਫੌਜੀ ਸਵਾਰੀ ਨੂੰ ਆਪਣੇ ਈ-ਰਿਕਸ਼ਾ ਵਿੱਚ ਬਿਠਾ ਕੇ ਥਾਣਾ ਗੇਟ ਹਕੀਮਾ ਦੇ ਅਧੀਨ ਬੀ-ਬਲਾਕ ਦੀ ਸੁਨਸਾਨ ਥਾਂ ‘ਤੇ ਲਿਜਾ ਕੇ ਲੁੱਟ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ |

ਬੀਤੇ ਦਿਨ ਇਹਨਾਂ ਲੁਟੇਰਿਆਂ ਵੱਲੋਂ ਥਾਣਾ ਗੇਟ ਹਕੀਮਾ ਇੱਕ ਫਾਈਨੇਸ ਕੰਪਨੀ ਦੇ ਵਿਚ ਲੁੱਟ ਕਰਨ ਦਾ ਪਲਾਨ ਤਿਆਰ ਕਰ ਰਹੇ ਸਨ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਅਤੇ ਪੁਲਿਸ ਵੱਲੋਂ 5 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਹੀ ਇਹਨਾ ਕਥਿਤ ਦੋਸ਼ੀਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ ਅਤੇ ਪਿਛਲੇ ਕੁਝ ਦਿਨ ਪਹਿਲੇ ਇਹਨਾਂ ਨੇ ਆਪਣੇ ਈ-ਰਿਕਸ਼ਾ ਦੇ ਵਿੱਚ ਸਵਾਰੀ ਨੂੰ ਬਿਠਾ ਕੇ ਸੁੰਨਸਾਨ ਥਾਂ ‘ਤੇ ਲਿਜਾ ਕੇ ਵੀ ਲੁੱਟ ਕਰਨ ਦੇ ਮਾਮਲੇ ਸਾਹਮਣੇ ਆਏ ਸਨ |

ਇਸਦੇ ਨਾਲ ਹੀ ਬੀਤੇ ਦਿਨੀਂ ਇਹਨਾਂ ਵੱਲੋਂ ਇੱਕ ਮਿਠੂਥ ਫਾਇਨਾਂਸ ਕੰਪਨੀ ਦੇ ਵਿੱਚ ਲੁੱਟ ਕਰਨ ਦੀ ਪਲਾਨਿੰਗ ਕੀਤੀ ਜਾ ਰਹੀ ਸੀ, ਪੁਲਿਸ ਨੇ ਨਾਕਾਬੰਦੀ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਦੇ ਪਛਾਣ ਸਾਹਿਲ ਕੁਮਾਰ ਅਤੇ ਰੋਹਿਤ ਉਰਫ ਨਿੱਕਾ, ਸਮਾਈਲ, ਸਾਹਿਲ ਉਰਫ ਸ਼ਾਲੂ ਅਤੇ ਕਮਲ ਉਰਫ ਕਾਲੂ ਵਜੋਂ ਹੋਈ ਹੈ ਅਤੇ ਇਹਨਾਂ ਦਾ ਇਕ ਸਾਥੀ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ | ਪੁਲਿਸ ਨੇ ਦੱਸਿਆ ਇਹਨਾਂ ਦੇ ਕੋਲੋਂ ਤੇਜ਼ਧਾਰ ਹਥਿਆਰ ਅਤੇ ਇਕ 32 ਬੋਰ ਪਿਸਟਲ 5 ਜ਼ਿੰਦਾ ਕਾਰਤੂਸ, ਇਕ ਈ-ਰਿਕਸ਼ਾ ਬਰਾਮਦ ਹੋਇਆ ਹੈ | ਪੁਲਿਸ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Exit mobile version