Site icon TheUnmute.com

Bathinda: ਪੁਲਿਸ ਨੇ ਬਠਿੰਡਾ ‘ਚ ਇੱਕ ਵਿਅਕਤੀ ਨੂੰ 41 ਕੁਇੰਟਲ ਭੁੱਕੀ ਨਾਲ ਭਰੇ ਟਰੱਕ ਸਣੇ ਕੀਤਾ ਕਾਬੂ

Bathinda

ਬਠਿੰਡਾ, 15 ਜੁਲਾਈ 2024: ਬਠਿੰਡਾ (Bathinda) ਦੀ ਕਾਊਂਟਰ ਇੰਟੈਲੀਜੈਂਸ ਨੇ ਇੱਕ ਵਿਅਕਤੀ ਕੋਲੋਂ ਭੁੱਕੀ ਦੀਆਂ 210 ਬੋਰੀਆਂ ਬਰਾਮਦ ਕੀਤੀਆਂ ਹਨ | ਪੁਲਿਸ ਮੁਤਾਬਕ ਭੁੱਕੀ ਨੂੰ ਮੱਧ ਪ੍ਰਦੇਸ਼ ਤੋਂ ਕੰਟੇਨਰ-ਟਰੱਕ ਰਾਹੀਂ ਲਿਆਂਦਾ ਜਾ ਰਿਹਾ ਸੀ, ਜਿਸਦਾ ਵਜੋਂ 4100 ਕਿੱਲੋ ਦੱਸਿਆ ਜਾ ਰਿਹਾ ਹੈ |

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ਼ ਕਾਕਾ ਜੋ ਕਿ ਇੱਕ ਟਰੱਕ ਡਰਾਈਵਰ ਹੈ ਅਤੇ ਜਲੰਧਰ ਦੇ ਪਿੰਡ ਰਾਏਪੁਰ ਅਰਾਈਆਂ ਨਕੋਦਰ ਦਾ ਵਾਸੀ ਹੈ | ਪੁਲਿਸ ਨੇ ਕੰਟੇਨਰ-ਟਰੱਕ NL01AB0377 ਨੂੰ ਜਬਤ ਕਰ ਲਿਆ ਹੈ |ਪੁਲਿਸ ਨੇ ਦੱਸਿਆ ਕਿ ਇਹ ਖੇਪ ਮੋਗਾ, ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ ਸਪਲਾਈ ਕੀਤੀ ਜਾਣੀ ਸੀ, ਪਰ ਪੁਲਿਸ ਨੇ ਨਾਕਾਬੰਦੀ ਦੌਰਾਨ ਇਸ ਟਰੱਕ ਨੂੰ ਫੜ ਲਿਆ |

ਏਆਈਜੀ ਸੀਆਈ ਬਠਿੰਡਾ (Bathinda) ਅਵਨੀਤ ਕੌਰ ਸਿੱਧੂ ਦੇ ਮੁਤਾਬਕ ਉਕਤ ਮੁਲਜ਼ਮ ਨੇ ਮੱਧ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਭੁੱਕੀ ਦੀਆਂ ਹੋਰ ਵੀ ਖੇਪ ਪੰਜਾਬ ਪਹੁੰਚਾਉਣ ਦੀ ਗੱਲ ਵੀ ਕਬੂਲੀ ਹੈ | ਪੁਲਿਸ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |

Exit mobile version