July 8, 2024 3:49 pm
Karnal

ਪੁਲਿਸ ਵਲੋਂ ਕਰਨਾਲ ਅੱਤਵਾਦੀ ਸ਼ੱਕੀ ਮਾਮਲੇ ‘ਚ ਦੋ ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ 06 ਮਈ 2022: ਹਰਿਆਣਾ ਦੇ ਸੀਐਮ ਸਿਟੀ ਵਿੱਚ ਕਰਨਾਲ (Karnal) ਪੁਲਸ ਨੇ ਮਧੂਬਨ ਥਾਣਾ ਖੇਤਰ ‘ਚ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਇਨ੍ਹਾਂ ਦੀ ਪਹਿਚਾਣ ਅਕਾਸ਼ਦੀਪ ਸਿੰਘ ਅਤੇ ਜਸ਼ਨਪ੍ਰੀਤ ਵਜੋਂ ਕੀਤੀ ਗਈ ਹੈ, ਨੂੰ ਸਕਾਰਪੀਓ ਕਾਰ ਸਮੇਤ ਕਾਬੂ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ (Karnal) ਤੋਂ ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਵਿੱਚੋਂ ਤਿੰਨ ਦਾ ਫਿਰੋਜ਼ਪੁਰ ਮੱਖੂ ਅਤੇ ਇੱਕ ਲੁਧਿਆਣਾ ਵਿਖੇ ਬੇਸ ਹੈ, ਜਿੰਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ, ਮੋਬਾਈਲ ਅਤੇ ਆਈ.ਈ.ਡੀਜ਼ – ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਜਗਦੀਸ਼ ਕੁਮਾਰ ਡੀ.ਐਸ.ਪੀ. ਨੇ ਦੱਸਿਆ ਕਿ ਅਕਾਸ਼ਦੀਪ ਦੀ ਦਾਦੀ ਸਵਰਨਜੀਤ ਕੌਰ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਮੁਠਿਆਵਾਲਾ ਵਿਖੇ ਜ਼ਮੀਨ ਹੈ ਜਿੱਥੇ ਰਹਿਣ ਲਈ ਦੋ ਕਮਰੇ ਬਣਾਏ ਹੋਏ ਹਨ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਅਸਲਾ ਅਤੇ ਹੋਰ ਸਮੱਗਰੀ ਦੀ ਸਪਲਾਈ ਦਾ ਪ੍ਰਬੰਧ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਵੱਲੋਂ ਫਾਈਂਡਜ਼ ਇਨ ਪਾਕਿਸਤਾਨ ਨਾਲ ਵਟਸਐਪ ‘ਤੇ ਗੱਲਬਾਤ ਕਰਕੇ ਡਰੋਨ ਰਾਹੀਂ ਕੀਤਾ ਜਾਂਦਾ ਸੀ, ਜੋ ਕਿ ਨਿਰਧਾਰਤ ਸਥਾਨ ‘ਤੇ ਪਹੁੰਚਾਇਆ ਜਾਂਦਾ ਸੀ। ਪੁਲਿਸ ਨੇ ਦੋਵੇਂ ਵਿਅਕਤੀਆਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਜੋ ਕਿ ਚਾਰਾਂ ਨਾਲ ਕੰਮ ਕਰ ਰਹੇ ਸਨ। ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ।