Site icon TheUnmute.com

ਜਲੰਧਰ ‘ਚ ਸਤਲੁਜ ਦਰਿਆ ਨੇੜੇ ਪੁਲਿਸ ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, ਕਰੀਬ 4.50 ਲੱਖ ਲੀਟਰ ਲਾਹਣ ਬਰਾਮਦ

ਲਾਹਣ

ਚੰਡੀਗੜ੍ਹ, 24 ਮਾਰਚ 2024: ਪੰਜਾਬ ਦੇ ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਅਲਰਟ ‘ਤੇ ਹੈ। ਅੱਜ ਯਾਨੀ ਐਤਵਾਰ ਤੜਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਮਹਿਤਪੁਰ ਦੇ ਇਲਾਕੇ ਵਿੱਚ ਬਰਸਾਤ ਦਰਮਿਆਨ ਜਲੰਧਰ ਦਿਹਾਤ ਪੁਲਿਸ ਅਤੇ ਜਲੰਧਰ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ।

ਮਿਲੀ ਜਾਣਕਾਰੀ ਮੁਬਾਤਕ ਪੁਲਿਸ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ, 8 ਕਿੱਲੋ ਡੋਡੇ, ਭੁੱਕੀ ਅਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਭੱਜ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਤਲੁਜ ਦਰਿਆ ਨੇੜੇ ਵੱਡੇ-ਵੱਡੇ ਟੋਏ ਬਣਾਏ ਹੋਏ ਸਨ ਅਤੇ ਸ਼ਰਾਬ ਕੱਢੀ ਜਾਂਦੀ ਸੀ | ਵਿਭਾਗੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਤੌਰ ‘ਤੇ ਡਿਸਟਿਲਰੀਆਂ ਲਗਾ ਕੇ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਜਲੰਧਰ ਦਿਹਾਤੀ ਪੁਲਿਸ ਦੀ ਮੱਦਦ ਨਾਲ ਅੱਜ ਸਵੇਰੇ 6 ਵਜੇ ਮਹਿਤਪੁਰ ਦੇ ਪਿੰਡ ਵੇਰਵਾਂ ‘ਚ ਛਾਪੇਮਾਰੀ ਕੀਤੀ। ਪੁਲਿਸ ਪਾਰਟੀ ਦੀਆਂ ਗੱਡੀਆਂ ਨੂੰ ਆਉਂਦੀ ਦੇਖ ਕੇ ਸਾਰੇ ਮੁਲਜ਼ਮ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਲੁਧਿਆਣਾ ਵੱਲ ਭੱਜ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਟੀਮਾਂ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ ਅਤੇ 8 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਸਾਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਟ ਕੀਤੀ ਉਕਤ ਸਮੱਗਰੀ ਦੀ ਬਾਜ਼ਾਰੀ ਕੀਮਤ 2.70 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।

Exit mobile version