Site icon TheUnmute.com – Punjabi News

ਲੁਧਿਆਣਾ ‘ਚ ਪੁਲਿਸ ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, 35,000 ਲੀਟਰ ਲਾਹਣ ਬਰਾਮਦ

Ludhiana

ਚੰਡੀਗੜ੍ਹ, 13 ਅਪ੍ਰੈਲ, 2024: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ‘ਤੇ ਆਬਕਾਰੀ ਵਿਭਾਗ ਅਤੇ ਪੁਲਿਸ ਟੀਮ ਨੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਸ਼ਨੀਵਾਰ ਨੂੰ ਦੋ ਬੀਬੀਆਂ ਕੋਲੋਂ 35,000 ਲੀਟਰ ਲਾਹਣ ਅਤੇ 59 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

ਅਣਪਛਾਤੇ ਸ਼ਰਾਬ ਸਮੱਗਲਰਾਂ ਨੇ ਨਹਿਰ ਦੇ ਕੰਢੇ ਜ਼ਮੀਨ ਹੇਠਾਂ ਟੋਏ ਪੁੱਟ ਕੇ ਸ਼ਰਾਬ ਛੁਪਾ ਦਿੱਤੀ ਸੀ। ਵਧੀਕ ਕਮਿਸ਼ਨਰ (ਆਬਕਾਰੀ) ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ ਅਤੇ ਬਲਕਰਨ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਸਥਾਨਕ ਸਿੱਧਵਾਂ ਬੇਟ ਪੁਲੀਸ ਨਾਲ ਮਿਲ ਕੇ ਸ਼ੇਰੇਵਾਲਾ ਅਤੇ ਵਲੀਪੁਰ ਖੁਰਦ ਵਿੱਚ ਛਾਪੇਮਾਰੀ ਕਰਕੇ 35 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ।