ਪਟਿਆਲਾ 20 ਮਾਰਚ 2022: ਪਟਿਆਲਾ ਦੇ ਹਲਕਾ ਸਮਾਣਾ (Samana) ਵਿਖੇ ਪਿਛਲੇ ਦਿਨੀਂ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਪੁਲਸ ਪ੍ਰਸਾਸ਼ਨ ਨੂੰ ਸਖਤ ਅਦੇਸ਼ ਜਾਰੀ ਕੀਤੇ ਸਨ ਕਿ ਸਿਟੀ ਥਾਣਾ ਦੇ ਬਾਹਰ ਖੜ੍ਹੇ ਵਾਹਨਾਂ ਨੂੰ 10 ਦਿਨਾਂ ’ਚ ਉਥੋਂ ਹਟਾਇਆ ਜਾਵੇ ਤਾਂ ਜੋ ਇਸ ਸੜਕ ਤੇ ਬਣੀ ਟ੍ਰੈਫਿਕ ਸਮੱਸਿਆ (traffic problems) ਦਾ ਹੱਲ ਕੱਢਿਆ ਜਾ ਸਕੇ ।
ਥਾਣਾ ਸਿਟੀ ਸਮਾਣਾ ਵੱਲੋਂ ਵੱਖ-ਵੱਖ ਮੁਕਦਮਿਆਂ ‘ਚ ਜਬਤ ਕੀਤੇ ਵਾਹਨ ਜੋ ਕਿ ਥਾਣੇ ਦੇ ਬਾਹਰ ਸੜਕ ਅਤੇ ਲੋਕਾਂ ਦੀਆਂ ਦੁਕਾਨਾਂ ਅੱਗੇ ਖੜੇ ਸਨ | ਇਨ੍ਹਾਂ ਵਾਹਨਾ ਨੂੰ ਹੋਰ ਥਾਣਿਆਂ ‘ਚ ਤਬਦੀਲ ਕੀਤਾ ਜਾ ਰਿਹਾ ਹੈ| ਇਸ ਮੌਕੇ ਦੁਕਾਨਦਾਰ ਸੰਜੀਵ ਕਾਲੜਾ ਨੇ ਕਿਹਾ ਕਿ ਵਾਹਨਾ ਦੇ ਖੜਣ ਨਾਲ ਸੜਕਾਂ ਤੇ ਹਮੇਸ਼ਾ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਸੀ।ਉਨਾਂ ਵਿਧਾਇਕ ਜੋੜਾਮਾਜਰਾ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ।