ਚੰਡੀਗੜ੍ਹ 20 ਅਕਤੂਬਰ 2022: ਰੂਸ ਅਤੇ ਭਾਰਤ (india) ਦੀ ਇਤਿਹਾਸਕ ਦੋਸਤੀ ਕਈ ਮੌਕਿਆਂ ‘ਤੇ ਖਰੀ ਉਤਰਦੀ ਨਜ਼ਰ ਆ ਰਹੀ ਹੈ | ਇੱਕ ਵਾਰ ਫਿਰ ਜਦੋਂ ਪਾਕਿਸਤਾਨ ਅਤੇ ਚੀਨ ਅੱਤਵਾਦ ਦੇ ਸਮਰਥਨ ‘ਤੇ ਇੱਕ ਆਵਾਜ਼ ਵਿਚ ਬੋਲ ਰਹੇ ਹਨ ਤਾਂ ਦੂਜੇ ਪਾਸੇ ਰੂਸ (Russia) ਨੇ ਨਕਸ਼ਾ ਜਾਰੀ ਕਰਕੇ ਇਨ੍ਹਾਂ ਦੋਵਾਂ ਦੇਸ਼ਾਂ ਦੀ ਬੋਲਤੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।
ਰੂਸੀ ਸਮਾਚਾਰ ਏਜੰਸੀ ਸਪੁਤਨਿਕ ਦੁਆਰਾ ਜਾਰੀ ਕੀਤੇ ਗਏ ਇੱਕ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਅਕਸਾਈ ਚੀਨ ਦੇ ਨਾਲ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੀ ਭਾਰਤ ਦਾ ਅਨਿੱਖੜਵਾਂ ਅੰਗ ਦਿਖਾਇਆ ਗਿਆ ਹੈ।
ਦਰਅਸਲ ਇਹ ਨਕਸ਼ਾ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦੀ ਰੂਸੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ। ਉਸ ਤੋਂ ਭਾਰਤ-ਰੂਸ ਦੋਸਤੀ ਦੀਆਂ ਡੂੰਘੀਆਂ ਜੜ੍ਹਾਂ ਸਾਫ਼ ਨਜ਼ਰ ਆਉਂਦੀਆਂ ਹਨ। ਰੂਸ ਨੇ ਇਹ ਨਕਸ਼ਾ ਜਾਰੀ ਕੀਤਾ ਹੈ ਭਾਵੇਂ ਪਾਕਿਸਤਾਨ ਅਤੇ ਚੀਨ ਵੀ ਐਸਸੀਓ ਦੇ ਮੈਂਬਰ ਹਨ, ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਇਹ ਨਕਸ਼ਾ ਜਾਰੀ ਕਿਤੜਾ ਗਿਆ ਹੈ ।
ਰੂਸ ਵੱਲੋਂ ਜਾਰੀ ਕੀਤੇ ਗਏ ਇਸ ਨਕਸ਼ੇ ਨੇ ਵਿਸ਼ਵ ਫੋਰਮ ਅਤੇ ਸ਼ੰਘਾਈ ਸਹਿਯੋਗ ਸੰਗਠਨ ਵਿਚਾਲੇ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਭਾਰਤ ਦੇ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਐਸਸੀਓ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਰੂਸ ਨੇ ਨਕਸ਼ਾ ਸਹੀ ਢੰਗ ਨਾਲ ਤਿਆਰ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਕਬੂਜ਼ਾ ਕਸ਼ਮੀਰ ਦੇ ਦੌਰੇ ਦੌਰਾਨ ਅਮਰੀਕੀ ਰਾਜਦੂਤ ਨੇ ਇਸ ਖੇਤਰ ਨੂੰ ‘ਆਜ਼ਾਦ ਕਸ਼ਮੀਰ’ ਦੱਸਿਆ ਸੀ। ਇਸ ਦੇ ਨਾਲ ਹੀ ਜਰਮਨੀ ਦੇ ਵਿਦੇਸ਼ ਮੰਤਰੀ ਨੇ ਵੀ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਵਿਵਾਦ ਦੇ ਹੱਲ ਲਈ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਦਾ ਸੁਝਾਅ ਦਿੱਤਾ ਸੀ।